ਸਿਡਨੀ, 7 ਮਾਰਚ (ਪੰਜਾਬ ਮੇਲ)- ਆਸਟ੍ਰੇਲੀਆ ਵਿਚ ਹੋਣ ਵਾਲੀਆਂ 37ਵੀਆਂ ਸਿੱਖ ਖੇਡਾਂ ਦੀ ਮੇਜ਼ਬਾਨੀ ਇਸ ਵਾਰ ਸਿਡਨੀ ਵਿਚ ਹੋਵੇਗੀ। ਇਹ ਖੇਡਾਂ 18 ,19, ਅਤੇ 20 ਅਪ੍ਰੈਲ ਨੂੰ ਸਿਡਨੀ ਦੇ ਮੈਕਲੈਨ ਸਟ੍ਰੀਟ ਬਾਸ ਹਿੱਲ ਵਿਖੇ ਹੋਣਗੀਆਂ। ਇਸ ਮੌਕੇ ਕਮੇਟੀ ਮੈਂਬਰ ਰਣਜੀਤ ਸਿੰਘ ਖਹਿਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਿਡਨੀ ਵਿਚ ਹੋਣ ਜਾ ਰਹੀਆਂ ਸਿੱਖ ਖੇਡਾਂ ਦੀ ਤਿਆਰੀ ਬੜੇ ਉਤਸ਼ਾਹ ਅਤੇ ਜ਼ੋਰਦਾਰ ਤਰੀਕੇ ਨਾਲ ਚੱਲ ਰਹੀ ਹੈ। ਦਰਸ਼ਕਾਂ ਨੂੰ ਇਨ੍ਹਾਂ ਖੇਡਾਂ ਦੀ ਬੇਸਬਰੀ ਨਾਲ ਉਡੀਕ ਰਹਿੰਦੀ ਹੈ।
ਸਿੱਖ ਖੇਡਾਂ ਵਿਚ ਇਸ ਵਾਰ 15 ਖੇਡਾਂ ਤੋਂ ਵੱਧ ਖੇਡਾਂ ਵਿਚ ਤਕਰੀਬਨ 6000 ਖਿਡਾਰੀ ਵੱਖ-ਵੱਖ ਖੇਡਾਂ ਵਿਚ ਹਿੱਸਾ ਲੈਣਗੇ ਅਤੇ ਆਪਣੀ ਖੇਡ ਦਾ ਪ੍ਰਦਰਸ਼ਨ ਕਰਨਗੇ। ਤਿੰਨ ਦਿਨ ਚੱਲਣ ਵਾਲੀਆਂ ਇਨ੍ਹਾਂ ਖੇਡਾਂ ਵਿਚ ਸਿਡਨੀ, ਮੈਲਬੌਰਨ, ਐਡੀਲੇਡ ਬ੍ਰਿਸਬੇਨ ਅਤੇ ਆਸਟ੍ਰੇਲੀਆ ਦੇ ਹੋਰ ਵੱਖ-ਵੱਖ ਰਾਜਾਂ ਤੇ ਅਤੇ ਦੇਸ਼ਾਂ ਤੋਂ ਦਰਸ਼ਕ ਆਉਣਗੇ, ਜੋ ਇਨ੍ਹਾਂ ਖੇਡਾਂ ਦੀ ਰੌਣਕ ਨੂੰ ਹੋਰ ਵੀ ਵਧਾਉਣਗੇ। ਉਨ੍ਹਾਂ ਦੱਸਿਆ ਕਿ ਕਮੇਟੀ ਖੇਡਾਂ ਨੂੰ ਵਧੀਆ ਢੰਗ ਨਾਲ ਕਰਵਾਉਣ ਲਈ ਤਿਆਰੀਆਂ ਵਿਚ ਜੁਟੀ ਹੋਈ ਹੈ।
ਆਸਟ੍ਰੇਲੀਆ ‘ਚ ਹੋਣ ਵਾਲੀਆਂ 37ਵੀਆਂ ਸਿੱਖ ਖੇਡਾਂ ਦੀ ਇਸ ਵਾਰ ਸਿਡਨੀ ਕਰੇਗਾ ਮੇਜ਼ਬਾਨੀ
