ਵਿਜੈਵਾੜਾ, 9 ਮਾਰਚ (ਪੰਜਾਬ ਮੇਲ)- ਆਸਟਰੇਲੀਆ ਵਿਚ ਟ੍ਰੈਕਿੰਗ ਦੌਰਾਨ ਆਂਧਰਾ ਪ੍ਰਦੇਸ਼ ਦੀ ਡਾਕਟਰ ਦੀ ਹਾਦਸੇ ਵਿਚ ਮੌਤ ਹੋ ਗਈ। ਬ੍ਰਿਸਬਨ ਦੇ ਹਸਪਤਾਲ ਵਿਚ ਪ੍ਰੈਕਟਿਸ ਕਰ ਰਹੀ ਕ੍ਰਿਸ਼ਨਾ ਜ਼ਿਲ੍ਹੇ ਦੀ ਵਸਨੀਕ ਵੇਮੁਰੂ ਉਜਵਲਾ (23) ਦੀ ਦੋਸਤਾਂ ਨਾਲ ਟ੍ਰੈਕਿੰਗ ਦੌਰਾਨ ਖੱਡ ਵਿਚ ਡਿੱਗਣ ਕਾਰਨ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਮੁਤਾਬਕ ਅੱਜ ਉਸ ਦੀ ਮ੍ਰਿਤਕ ਦੇਹ ਨੂੰ ਆਂਧਰਾ ਪ੍ਰਦੇਸ਼ ਭੇਜਿਆ ਜਾਵੇਗਾ।
ਆਸਟ੍ਰੇਲੀਆ ‘ਚ ਟ੍ਰੈਕਿੰਗ ਦੌਰਾਨ ਆਂਧਰਾ ਪ੍ਰਦੇਸ਼ ਦੀ ਡਾਕਟਰ ਦੀ ਮੌਤ
