ਨਵੀਂ ਦਿੱਲੀ, 13 ਦਸੰਬਰ (ਪੰਜਾਬ ਮੇਲ)- ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੂੰ ਦੁਨੀਆਂ ਭਰ ਦੇ ਸਭ ਤੋਂ ਅਮੀਰ ਕ੍ਰਿਕਟ ਬੋਰਡ ਵਜੋਂ ਜਾਣਿਆ ਜਾਂਦਾ ਹੈ। ਤਾਜ਼ਾ ਮੀਡੀਆ ਰਿਪੋਰਟ ‘ਚ ਇਸ ਦੀ ਮੌਜੂਦਾ ਸੰਪਤੀ ਦੇ ਸਹੀ ਅੰਕੜਿਆਂ ਤੋਂ ਪਰਦਾ ਚੁੱਕਿਆ ਗਿਆ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਭਾਰਤੀ ਬੋਰਡ ਨੇ ਆਪਣੇ ਆਸਟਰੇਲਿਆਈ ਹਮਰੁਤਬਾ ਨਾਲੋਂ 28 ਗੁਣਾ ਵੱਧ ਕਮਾਈ ਕੀਤੀ ਹੈ। ਪਿਛਲੇ ਮਹੀਨੇ ਬੀ.ਸੀ.ਸੀ.ਆਈ. ਦੀ ਕੁੱਲ ਸੰਪਤੀ 2.25 ਅਰਬ ਡਾਲਰ (ਕਰੀਬ 18,700 ਕਰੋੜ ਰੁਪਏ) ਸੀ। ਕ੍ਰਿਕਟ ਆਸਟਰੇਲੀਆ ਦੂਜਾ ਸਭ ਤੋਂ ਵੱਧ ਅਮੀਰ ਬੋਰਡ ਹੈ। ਉਸ ਦੀ ਸੰਪਤੀ 7.9 ਕਰੋੜ ਡਾਲਰ ਹੈ। ਸਿਖਰਲੇ ਦੇ 10 ਕ੍ਰਿਕਟ ਬੋਰਡਾਂ ਦੀ ਜੇ ਸਾਰੀ ਸੰਪਤੀ ਮਿਲਾਈ ਜਾਵੇ ਤਾਂ ਉਹ ਭਾਰਤੀ ਦੀ ਬੋਰਡ ਦੀ ਕੁੱਲ ਜਾਇਦਾਦ ਦਾ 85.88 ਫੀਸਦੀ ਬਣਦਾ ਹੈ।