#AUSTRALIA

ਆਸਟਰੇਲੀਆ ਇਮੀਗ੍ਰੇਸ਼ਨ ਵਿਭਾਗ ਵੱਲੋਂ ਆਵਾਸ ਨਿਯਮਾਂ ‘ਚ ਬਦਲਾਅ

ਸਿਡਨੀ, 1 ਜੁਲਾਈ (ਪੰਜਾਬ ਮੇਲ)- ਆਸਟਰੇਲੀਆ ਸਰਕਾਰ ਨੇ ਜੁਲਾਈ ਤੋਂ ਸ਼ੁਰੂ ਹੋ ਰਹੇ ਆਪਣੇ ਨਵੇਂ ਵਿੱਤੀ ਵਰ੍ਹੇ ਲਈ ਨਵੇਂ ਆਵਾਸੀਆਂ ਨੂੰ ਪੇਂਡੂ ਖੇਤਰਾਂ ਵਿਚ ਵਸਾਉਣ ਦੀ ਵਿਉਂਤ ਬਣਾਈ ਹੈ। ਇਸ ਦਾ ਮਕਸਦ ਸਿਡਨੀ, ਮੈਲਬਰਨ, ਬ੍ਰਿਸਬਨ, ਕੈਨਬਰਾ, ਪਰਥ ਤੇ ਹੋਰ ਸ਼ਹਿਰਾਂ ‘ਚੋਂ ਭੀੜ ਘਟਾਉਣਾ ਹੈ। ਸਰਕਾਰ ਪੇਂਡੂ ਖੇਤਰ ਵਿਕਸਿਤ ਕਰਨ ਲਈ ਹੁਨਰਮੰਦ ਵਰਕਰਾਂ ਦੀ ਘਾਟ ਵੀ ਪੂਰੀ ਕਰਨਾ ਚਾਹੁੰਦੀ ਹੈ। ਆਸਟਰੇਲੀਆ ਨੇ ਸਾਲ 2025-26 ਦੇ ਆਸਟਰੇਲਿਆਈ ਵਿੱਤੀ ਵਰ੍ਹੇ ਵਿਚ ਸਥਾਈ ਪ੍ਰਵਾਸੀਆਂ ਦੀ ਕੁੱਲ ਗਿਣਤੀ 1,85,000 ਨਿਰਧਾਰਤ ਕੀਤੀ ਹੈ। ਇਸ ਵਿਚ ਅਹਿਮ ਹਿੱਸਾ ਹੁਨਰਮੰਦ ਪਰਵਾਸੀਆਂ ਨੂੰ ਅਲਾਟ ਕੀਤਾ ਗਿਆ ਹੈ। ਗ੍ਰਹਿ ਵਿਭਾਗ ਅਨੁਸਾਰ ਹੁਨਰਮੰਦ ਪਰਵਾਸੀਆਂ ਲਈ 1,29,500 ਦੀ ਗਿਣਤੀ ਅਤੇ ਪਰਿਵਾਰਾਂ ਲਈ 55,500 ਦੀ ਗਿਣਤੀ ਨਿਰਧਾਰਤ ਕੀਤੀ ਗਈ ਹੈ।