-ਧਨ ਰਾਸ਼ੀ ਪੱਖੋਂ ਇਹ ਦੁਨੀਆਂ ਦਾ ਸਭ ਤੋਂ ਵੱਡਾ ਅਵਾਰਡ ਹੋਏਗਾ
ਕੈਨੇਡਾ, 11 ਜੁਲਾਈ (ਹਰਦੇਵ ਚੌਹਾਨ/ਪੰਜਾਬ ਮੇਲ)-ਆਲਮੀ ਪੰਜਾਬੀ ਸਭਾ, ਅਮਰੀਕਾ ਨੇ ‘ਪੰਜਾਬੀ ਸਕਾਲਰ ਅਵਾਰਡ’ ਦੇਣ ਦਾ ਐਲਾਨ ਕੀਤਾ ਹੈ । ਇਸ ਮਾਣਮੱਤੇ ਅਵਾਰਡ ਦੀ ਰਾਸ਼ੀ ਵਿਚ ਦੋ ਲੱਖ, ਇਕ ਹਜ਼ਾਰ ਰੁਪਏ ਦੀ ਨਗਦ ਰਾਸ਼ੀ ਤੇ ਸਨਮਾਨ ਚਿੰਨ੍ਹ ਦਿੱਤਾ ਜਾਏਗਾ।
ਆਲਮੀ ਪੰਜਾਬੀ ਸਭਾ, ਅਮਰੀਕਾ ਦੇ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਬਿਲਾ ਅਤੇ ਜਨਰਲ ਸਕੱਤਰ ਅਫ਼ਜ਼ਲ ਰਾਜ ਨੇ ਖੁਲਾਸਾ ਕੀਤਾ ਕਿ ਇਸ ਵੱਡੇ ਇਨਾਮ ਲਈ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਪ੍ਰਸਾਰ-ਪ੍ਰਚਾਰ ਹਿਤ ਅਹਿਮ ਹਿੱਸਾ ਤੇ ਯੋਗਦਾਨ ਪਾਉਣ ਵਾਲੀਆਂ ਅਦਬੀ ਹਸਤੀਆਂ ਕੋਲੋਂ ਉਨ੍ਹਾਂ ਦੀ ਕਾਰਜ ਸੂਚੀ ਅਤੇ ਸਵੈ ਵੇਰਵੇ ਮੰਗੇ ਗਏ ਹਨ।
ਇਸ ਅਵਾਰਡ ਲਈ 28 ਨਵੰਬਰ 2024 ਤੱਕ ਆਪਣਾ ਜਾਂ ਕਿਸੇ ਹੋਰ ਯੋਗ ਸਕਾਲਰ ਦਾ ਨਾਂ ਸਭਾ ਦੀ ਈਮੇਲ apsa722@gmail.com ਰਾਹੀਂ ਭੇਜਿਆ ਜਾ ਸਕਦਾ ਹੈ।
ਇਸ ਅਵਾਰਡ ਲਈ ਯੋਗ ਵਿਅਕਤੀ ਦਾ ਫੈਸਲਾ ਆਲਮੀ ਪੰਜਾਬੀ ਸਭਾ, ਅਮਰੀਕਾ ਦੀ ‘ਐਵਾਰਡ ਕਮੇਟੀ’ ਕਰੇਗੀ ਤੇ ਇਸ ਫੈਸਲੇ ਨੂੰ ਚੁਣੌਤੀ ਨਹੀਂ ਦਿੱਤੀ ਜਾ ਸਕੇਗੀ। ਹੋਰ ਜਾਣਕਾਰੀ ਲਈ ਮੋਬਾਈਲ ਨੰਬਰ 437-833-5382 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।