#Featured

ਆਰ.ਜੇ.ਡੀ. ਵੱਲੋਂ ਚੋਣ ਮਨੋਰਥ ਪੱਤਰ ਜਾਰੀ

ਕਿਹਾ; ਜੇ ‘ਇੰਡੀਆ’ ਗਠਜੋੜ ਕੇਂਦਰ ‘ਚ ਆਇਆ ਤਾਂ ਦੇਸ਼ ਦੇ ਇਕ ਕਰੋੜ ਨੌਜਵਾਨਾਂ ਨੂੰ ਦਿੱਤਾ ਜਾਵੇਗਾ ਰੁਜ਼ਗਾਰ
ਪਟਨਾ, 13 ਅਪ੍ਰੈਲ (ਪੰਜਾਬ ਮੇਲ)- ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਨੇਤਾ ਤੇਜਸਵੀ ਯਾਦਵ ਨੇ ਅੱਜ ਲੋਕ ਸਭਾ ਚੋਣਾਂ ਲਈ ਆਪਣੀ ਪਾਰਟੀ ਦਾ ਚੋਣ ਮਨੋਰਥ ਪੱਤਰ ਜਾਰੀ ਕਰਦੇ ਹੋਏ ਕਿਹਾ ਕਿ ਜੇ ਵਿਰੋਧੀ ਗਠਜੋੜ ਇੰਡੀਆ ਸਰਕਾਰ ਬਣਾਉਂਦਾ ਹੈ, ਤਾਂ ਦੇਸ਼ ਭਰ ਵਿਚ ਇਕ ਕਰੋੜ ਬੇਰੁਜ਼ਗਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਆਰ.ਜੇ.ਡੀ. ਨੇ ਆਪਣੇ ਚੋਣ ਮਨੋਰਥ ਪੱਤਰ ਨੂੰ ਪਰਿਵਰਤਨ ਪੱਤਰ ਦਾ ਨਾਮ ਦਿੱਤਾ ਹੈ। ਇੱਥੇ ਮੈਨੀਫੈਸਟੋ ਜਾਰੀ ਕਰਦੇ ਹੋਏ ਯਾਦਵ ਨੇ ਕਿਹਾ, ‘ਅਸੀਂ ਅੱਜ ਪਰਿਵਰਤਨ ਪੱਤਰ ਜਾਰੀ ਕੀਤਾ ਹੈ, ਅਸੀਂ 2024 ਦੀਆਂ ਚੋਣਾਂ ਲਈ 24 ਵਾਅਦੇ ਲੈ ਕੇ ਆਏ ਹਾਂ। ਅੱਜ ਅਸੀਂ ਬਿਹਾਰ ਦੇ ਵਿਕਾਸ ਲਈ ਜੋ ਵੀ ਵਾਅਦਾ ਕਰਾਂਗੇ, ਅਸੀਂ ਉਸ ਨੂੰ ਪੂਰਾ ਕਰਾਂਗੇ।’