#INDIA

ਆਰ.ਐੱਫ.ਐੱਲ. ਕੇਸ: ਹਾਈ ਕੋਰਟ ਵੱਲੋਂ ਫੋਰਟਿਸ ਦੇ ਸਾਬਕਾ ਪ੍ਰਮੋਟਰ ਮਲਵਿੰਦਰ ਮੋਹਨ ਸਿੰਘ ਤੇ ਤਿੰਨ ਹੋਰਾਂ ਨੂੰ ਜ਼ਮਾਨਤ

ਨਵੀਂ ਦਿੱਲੀ, 2 ਜੂਨ (ਪੰਜਾਬ ਮੇਲ)- ਦਿੱਲੀ ਹਾਈ ਕੋਰਟ ਨੇ ਫੋਰਟਿਸ ਦੇ ਸਾਬਕਾ ਪ੍ਰਮੋਟਰ ਮਲਵਿੰਦਰ ਮੋਹਨ ਸਿੰਘ ਤੇ ਤਿੰਨ ਹੋਰਾਂ ਨੂੰ ਰੈਲੀਗੇਅਰ ਫਿਨਵੈਸਟ ਲਿਮਟਿਡ (ਆਰ.ਐੱਫ.ਐੱਲ.) ਦੇ ਫੰਡਾਂ ਦੀ ਕਥਿਤ ਦੁਰਵਰਤੋਂ ਦੇ ਇਕ ਕੇਸ ਵਿਚ ਜ਼ਮਾਨਤ ਦੇ ਦਿੱਤੀ ਹੈ। ਇਸ ਸਬੰਧੀ ਕੇਸ ਦਿੱਲੀ ਪੁਲਿਸ ਵੱਲੋਂ ਦਰਜ ਕੀਤਾ ਗਿਆ ਸੀ। ਮਲਵਿੰਦਰ ਤੋਂ ਇਲਾਵਾ ਅਦਾਲਤ ਨੇ ਰੈਲੀਗੇਅਰ ਐਂਟਰਪ੍ਰਾਇਜ਼ਿਜ਼ ਲਿਮਟਿਡ ਦੇ ਸਾਬਕਾ ਸੀ.ਐੱਮ.ਡੀ. ਸੁਨੀਲ ਗੋਧਵਾਨੀ, ਆਰਈਐਲ ਦੇ ਸਾਬਕਾ ਸੀ.ਈ.ਓ. ਕਵੀ ਅਰੋੜਾ ਤੇ ਰਜਿੰਦਰ ਅਗਰਵਾਲ ਨਾਂ ਦੇ ਵਿਅਕਤੀ ਨੂੰ ਵੀ ਜ਼ਮਾਨਤ ਦੇ ਦਿੱਤੀ ਹੈ। ਅਗਰਵਾਲ ਉਨ੍ਹਾਂ ਕੁਝ ਕੰਪਨੀਆਂ ਦੇ ਡਾਇਰੈਕਟਰ-ਸ਼ੇਅਰਧਾਰਕ ਸਨ, ਜਿਨ੍ਹਾਂ ਨੂੰ ਆਰ.ਐੱਫ.ਐੱਲ. ਨੇ ਆਪਣੀ ਮੁੱਖ ਇਕਾਈ ਆਰ.ਈ.ਐੱਲ. ਰਾਹੀਂ ਕਰਜ਼ੇ ਦਿੱਤੇ ਸਨ। ਦੱਸਣਯੋਗ ਹੈ ਕਿ ਇਹ ਕਰਜ਼ੇ ਮੋੜੇ ਨਹੀਂ ਗਏ। ਦਿੱਲੀ ਪੁਲਿਸ ਦੇ ਆਰਥਿਕ ਅਪਰਾਧਾਂ ਬਾਰੇ ਵਿੰਗ ਨੇ ਇਸ ਮਾਮਲੇ ਵਿਚ ਆਰ.ਐੱਫ.ਐੱਲ. ਦੇ ਮਨਪ੍ਰੀਤ ਸੂਰੀ ਦੀ ਸ਼ਿਕਾਇਤ ਉਤੇ ਐੱਫ.ਆਈ.ਆਰ. ਕੀਤੀ ਸੀ।

Leave a comment