ਅਹਿਮਦ ਨਗਰ (ਮਹਾਰਾਸ਼ਟਰ), 22 ਮਾਰਚ (ਪੰਜਾਬ ਮੇਲ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਸਮਾਜਿਕ ਕਾਰਕੁਨ ਅੰਨਾ ਹਜ਼ਾਰੇ ਨੇ ਅੱਜ ਕਿਹਾ ਹੈ ਕਿ ‘ਆਪ’ ਮੁਖੀ ਦੀ ਗ੍ਰਿਫਤਾਰੀ ਉਸ ਦੇ ਆਪਣੇ ਕਰਮਾਂ ਕਾਰਨ ਹੈ। ਹਜ਼ਾਰੇ ਨੇ ਕਿਹਾ, ‘ਮੈਂ ਬਹੁਤ ਪ੍ਰੇਸ਼ਾਨ ਹਾਂ ਕਿ ਅਰਵਿੰਦ ਕੇਜਰੀਵਾਲ, ਜੋ ਮੇਰੇ ਨਾਲ ਕੰਮ ਕਰਦਾ ਸੀ, ਸ਼ਰਾਬ ਖ਼ਿਲਾਫ਼ ਆਵਾਜ਼ ਉਠਾਉਂਦਾ ਸੀ, ਹੁਣ ਸ਼ਰਾਬ ਦੀਆਂ ਨੀਤੀਆਂ ਬਣਾ ਰਿਹਾ ਹੈ। ਉਸ ਦੀ ਗ੍ਰਿਫਤਾਰੀ ਉਸ ਦੇ ਆਪਣੇ ਕਰਮਾਂ ਕਾਰਨ ਹੈ।’