#AMERICA

ਆਈ.ਐੱਸ.ਆਈ.ਐੱਸ. ਦੇ ਪ੍ਰਭਾਵ ਹੇਠ ਹੱਤਿਆਵਾਂ ਕਰਨ ਵਾਲੇ ਦੋਸ਼ੀ ਨੂੰ ਮੌਤ ਦੀ ਸਜ਼ਾ ਬਾਰੇ ਸੁਣਵਾਈ ਸ਼ੁਰੂ

ਸੈਕਰਾਮੈਂਟੋ, 13 ਮਾਰਚ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- 2017 ‘ਚ ਨਿਊਯਾਰਕ ਵਿਚ ਕਿਰਾਏ ਉਪਰ ਲਏ ਇਕ ਟਰੱਕ ਹੇਠਾਂ ਦਰੜ ਕੇ 8 ਲੋਕਾਂ ਨੂੰ ਮਾਰ ਦੇਣ ਦੇ ਮਾਮਲੇ ‘ਚ ਦੋਸ਼ੀ ਕਰਾਰ ਦਿੱਤੇ ਆਈ.ਐੱਸ.ਆਈ.ਐੱਸ. ਸਮਰਥਕ ਸੇਅਫੂਲੋ ਸਾਈਪੋਵ ਨੂੰ ਮੌਤ ਦੀ ਸਜ਼ਾ ਦੇਣ ਬਾਰੇ ਸੁਣਵਾਈ ਦਾ ਦੂਸਰਾ ਪੜਾਅ ਸੋਮਵਾਰ ਤੋਂ ਸ਼ੁਰੂ ਹੋਵੇਗਾ। ਸੁਣਵਾਈ ਵਾਲੇ ਪੈਨਲ ਵੱਲੋਂ ਦੋਸ਼ੀ ਨੂੰ ਮੌਤ ਦੀ ਸਜ਼ਾ ਜਾਂ ਉਮਰ ਭਰ ਲਈ ਕੈਦ ਦੀ ਸਜ਼ਾ ਦੇਣ ਬਾਰੇ ਨਿਰਨਾ ਲਿਆ ਜਾਵੇਗਾ। ਸਾਈਪੋਵ ਜੋ ਉਜ਼ਬੇਕਿਸਤਾਨੀ ਹੈ, ਨੂੰ ਇਸ ਸਾਲ ਜਨਵਰੀ ਵਿਚ ਮੈਨਹਟਨ ਸੰਘੀ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਸੀ। ਬੀਤੇ ਵੀਰਵਾਰ ਜਿਊਰੀ ਨੇ ਸੁਣਵਾਈ ਰੋਕ ਦਿੱਤੀ ਸੀ ਤੇ ਐਲਾਨ ਕੀਤਾ ਸੀ ਕਿ ਸੁਣਵਾਈ ਦੁਬਾਰਾ ਸੋਮਵਾਰ ਸ਼ੁਰੂ ਹੋਵੇਗੀ।

 

Leave a comment