#EUROPE

ਆਈਫਲ ਟਾਵਰ ‘ਚ ਲੱਗੀ ਅੱਗ, 1200 ਲੋਕਾਂ ਨੂੰ ਕੱਢਿਆ ਗਿਆ ਸੁਰੱਖਿਅਤ

ਪੈਰਿਸ, 24 ਦਸੰਬਰ (ਪੰਜਾਬ ਮੇਲ)- ਪੈਰਿਸ ਦੇ ਆਈਫਲ ਟਾਵਰ ‘ਚ ਭਿਆਨਕ ਅੱਗ ਲੱਗ ਗਈ। ਪੂਰੇ ਟਾਵਰ ਨੂੰ ਤੁਰੰਤ ਖਾਲੀ ਕਰਵਾਇਆ ਗਿਆ। ਜਾਣਕਾਰੀ ਮੁਤਾਬਕ ਟਾਵਰ ਦੀ ਲਿਫਟ ‘ਚ ਅੱਗ ਲੱਗ ਗਈ, ਜਿਸ ਤੋਂ ਬਾਅਦ ਪੂਰੇ ਟਾਵਰ ਨੂੰ ਖਾਲੀ ਕਰਵਾਉਣਾ ਪਿਆ। ਟਾਵਰ ‘ਤੇ ਮੌਜੂਦ ਸੈਲਾਨੀਆਂ ਨੂੰ ਇਤਿਹਾਸਕ ਸਥਾਨ ਤੋਂ ਦੂਰ ਲਿਜਾਇਆ ਗਿਆ। ਕ੍ਰਿਸਮਸ ਦੀ ਸ਼ਾਮ ਹੋਣ ਕਾਰਨ ਟਾਵਰ ‘ਤੇ ਵੱਡੀ ਗਿਣਤੀ ‘ਚ ਲੋਕ ਇਕੱਠੇ ਹੋ ਗਏ ਸਨ। ਹਾਲਾਂਕਿ, ਸਾਰਿਆਂ ਨੂੰ ਸਮੇਂ ਸਿਰ ਬਾਹਰ ਕੱਢ ਕੇ ਸੁਰੱਖਿਅਤ ਸਥਾਨ ‘ਤੇ ਪਹੁੰਚਾਇਆ ਗਿਆ। ਇਸ ਦੇ ਨਾਲ ਹੀ ਘਟਨਾ ਤੋਂ ਬਾਅਦ ਆਈਫਲ ਟਾਵਰ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਮਿਰਰ ਯੂ.ਕੇ. ਦੀ ਰਿਪੋਰਟ ਅਨੁਸਾਰ, ਟਾਵਰ ਦੀ ਸਾਂਭ-ਸੰਭਾਲ ਕਰਨ ਵਾਲੀ ਕੰਪਨੀ S5“5 ਦੇ ਬੁਲਾਰੇ ਦੇ ਅਨੁਸਾਰ, ਅਲਾਰਮ ਇੱਕ ਉੱਚੀ ਪਾਵਰ ਰੇਲ ਵਿਚ ਸ਼ਾਰਟ ਸਰਕਟ ਕਾਰਨ ਹੋਇਆ ਸੀ। ਅਜਿਹੀ ਹੀ ਸਮੱਸਿਆ ਇਤਿਹਾਸਕ ਇਮਾਰਤ ਦੀ ਦੂਜੀ ਮੰਜ਼ਿਲ ਅਤੇ ਉਪਰਲੀ ਮੰਜ਼ਿਲ ‘ਤੇ ਵੀ ਦੇਖਣ ਨੂੰ ਮਿਲੀ। ਸ਼ਾਰਟ ਸਰਕਟ ਤੋਂ ਬਾਅਦ ਸਵੇਰੇ 10.50 ਵਜੇ ਅਲਾਰਮ ਵੱਜਣਾ ਸ਼ੁਰੂ ਹੋ ਗਿਆ। ਬੁਲਾਰੇ ਨੇ ਕਿਹਾ ਕਿ ਮੌਜੂਦਾ ਸੁਰੱਖਿਆ ਪ੍ਰਕਿਰਿਆਵਾਂ ਦੇ ਮੁਤਾਬਕ ਅਸੀਂ ਆਈਫਲ ਟਾਵਰ ਨੂੰ ਖਾਲੀ ਕਰਵਾ ਲਿਆ ਹੈ।