#INDIA

ਅੰਮ੍ਰਿਤਸਰ ਤੋਂ ਕੋਲਕਾਤਾ ਜਾ ਰਹੀ ਰੇਲ ਗੱਡੀ ‘ਚ ਸ਼ਰਾਬੀ ਟੀ.ਟੀ.ਈ ਨੇ ਮਹਿਲਾ ਯਾਤਰੀ ਦੇ ਸਿਰ ‘ਤੇ ਪਿਸ਼ਾਬ ਕੀਤਾ

ਲਖਨਊ (ਉੱਤਰ ਪ੍ਰਦੇਸ਼), 14 ਮਾਰਚ (ਪੰਜਾਬ ਮੇਲ)- ਅਕਾਲ ਤਖ਼ਤ ਐਕਸਪ੍ਰੈਸ ਵਿਚ ਸ਼ਰਾਬੀ ਟੀ.ਟੀ.ਈ. ਨੇ ਕਥਿਤ ਤੌਰ ‘ਤੇ ਔਰਤ ਦੇ ਸਿਰ ‘ਤੇ ਪਿਸ਼ਾਬ ਕਰ ਦਿੱਤਾ ਹੈ। ਮਹਿਲਾ ਆਪਣੇ ਪਤੀ ਰਾਜੇਸ਼ ਕੁਮਾਰ ਨਾਲ ਯਾਤਰਾ ਕਰ ਰਹੀ ਸੀ। ਦੋਵੇਂ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ। ਜੀ.ਆਰ.ਪੀ. ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਐਤਵਾਰ ਅੱਧੀ ਰਾਤ ਨੂੰ ਅਕਾਲ ਤਖ਼ਤ ਐਕਸਪ੍ਰੈਸ ਦੇ ਏ1 ਕੋਚ ਵਿਚ ਉਸ ਸਮੇਂ ਵਾਪਰੀ, ਜਦੋਂ ਗੱਡੀ ਅੰਮ੍ਰਿਤਸਰ ਤੋਂ ਕੋਲਕਾਤਾ ਜਾ ਰਹੀ ਸੀ। ਔਰਤ ਦਾ ਰੌਲਾ ਸੁਣ ਕੇ ਆਸਪਾਸ ਦੇ ਯਾਤਰੀ ਇਕੱਠੇ ਹੋ ਗਏ ਅਤੇ ਸ਼ਰਾਬੀ ਟੀ.ਟੀ.ਈ. ਨੂੰ ਕਾਬੂ ਕਰ ਲਿਆ, ਜਿਸ ਦੀ ਪਛਾਣ ਮੁੰਨਾ ਕੁਮਾਰ ਵਾਸੀ ਬਿਹਾਰ ਵਜੋਂ ਹੋਈ ਹੈ। ਸੋਮਵਾਰ ਨੂੰ ਜਦੋਂ ਟਰੇਨ ਚਾਰਬਾਗ ਰੇਲਵੇ ਸਟੇਸ਼ਨ ਲਖਨਊ ਪਹੁੰਚੀ ਤਾਂ ਟੀ.ਟੀ.ਈ. ਨੂੰ ਫਿਰ ਜੀ.ਆਰ.ਪੀ. ਦੇ ਹਵਾਲੇ ਕਰ ਦਿੱਤਾ ਗਿਆ। ਟੀ.ਟੀ.ਈ. ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ।

Leave a comment