#EUROPE

ਅੰਤਰਰਾਸ਼ਟਰੀ ਮਨੀ ਲਾਂਡਰਿੰਗ ਅਤੇ ਲੋਕਾਂ ਦੀ ਤਸਕਰੀ ‘ਚ ਸ਼ਾਮਲ ਵੈਸਟ ਲੰਡਨ ਗੈਂਗ ਨੂੰ 70 ਸਾਲ ਤੋਂ ਵੱਧ ਦੀ ਕੈਦ

18 ਲੋਕਾਂ ‘ਤੇ ਚਲਾਇਆ ਗਿਆ ਮੁਕੱਦਮਾ; ਜ਼ਿਆਦਾਤਰ ਅਫਗਾਨੀ ਸਿੱਖ
ਲੰਡਨ, 15 ਸਤੰਬਰ (ਪੰਜਾਬ ਮੇਲ)- ਅੰਤਰਰਾਸ਼ਟਰੀ ਮਨੀ ਲਾਂਡਰਿੰਗ ਅਤੇ ਲੋਕਾਂ ਦੀ ਤਸਕਰੀ ‘ਚ ਸ਼ਾਮਲ ਇਕ ਗਿਰੋਹ ਨੂੰ ਕੁੱਲ੍ਹ ਮਿਲਾ ਕੇ 70 ਸਾਲ ਤੋਂ ਵੱਧ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅੰਤਰਰਾਸ਼ਟਰੀ ਮਨੀ ਲਾਂਡਰਿੰਗ ਕੇਸ ਵਿਚ ਕ੍ਰੋਏਡਨ ਕ੍ਰਾਊਨ ਕੋਰਟ ਵਿਚ ਦੋ ਮੁਕੱਦਮਿਆਂ ਵਿਚ ਕੁੱਲ੍ਹ ਮਿਲਾ ਕੇ 18 ਲੋਕਾਂ ‘ਤੇ ਮੁਕੱਦਮਾ ਚਲਾਇਆ ਗਿਆ, ਜਿਸ ਵਿਚ ਜ਼ਿਆਦਾ ਅਫ਼ਗਾਨੀ ਸਿੱਖ ਹਨ, ਸਮੂਹ ਦੇ ਹੋਰ 15 ਮੈਂਬਰਾਂ ਨੂੰ 9 ਸਾਲ ਅਤੇ 11 ਮਹੀਨਿਆਂ ਦੇ ਵਿਚਕਾਰ ਦੀ ਸਜ਼ਾ ਦਿੱਤੀ ਗਈ।
2017 ਅਤੇ 2019 ਦੇ ਵਿਚਕਾਰ ਦੁਬਈ ਦੀਆਂ ਸੈਂਕੜੇ ਯਾਤਰਾਵਾਂ ਕਰਦੇ ਹੋਏ, ਯੂ.ਕੇ. ਤੋਂ ਲਗਭਗ 70 ਮਿਲੀਅਨ ਪੌਂਡ ਦੀ ਨਕਦੀ ਲਗਭਗ 70 ਕਰੋੜ ਭਾਰਤੀ ਕਰੰਸੀ ਦੀ ਤਸਕਰੀ ਕਰਨ ਵਾਲੇ ਨੈਟਵਰਕ ਦੀ ਨੈਸ਼ਨਲ ਕ੍ਰਾਈਮ ਏਜੰਸੀ (ਐੱਨ.ਸੀ.ਏ.) ਦੀ ਜਾਂਚ ਤੋਂ ਬਾਅਦ 16 ਲੋਕਾਂ ਨੂੰ ਸਜ਼ਾ ਸੁਣਾਈ ਗਈ ਹੈ। ਮੰਨਿਆ ਜਾਂਦਾ ਹੈ ਕਿ ਉਨ੍ਹਾਂ ਨੇ ਕਲਾਸ ਏ ਡਰੱਗਜ਼ ਦੀ ਵਿਕਰੀ ਅਤੇ ਸੰਗਠਿਤ ਇਮੀਗ੍ਰੇਸ਼ਨ ਅਪਰਾਧ ਤੋਂ ਪੈਸਾ ਕਮਾਇਆ ਸੀ।
ਹੰਸਲੋ ਦੇ ਰਹਿਣ ਵਾਲੇ 45 ਸਾਲਾ ਗੈਂਗ ਦੇ ਆਗੂ ਚਰਨ ਸਿੰਘ ਨੂੰ ਮਨੀ ਲਾਂਡਰਿੰਗ ਦੀ ਸਾਜ਼ਿਸ਼ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ ਅੱਜ ਸਾਢੇ 12 ਸਾਲ ਲਈ ਜੇਲ੍ਹ ਭੇਜ ਦਿੱਤਾ ਗਿਆ। ਉਸ ਦੇ ਸੈਕਿੰਡ-ਇਨ-ਕਮਾਂਡ ਵਲਜੀਤ ਸਿੰਘ ਨੂੰ 11 ਸਾਲ, ਸਵੰਦਰ ਸਿੰਘ ਢੱਲ ਨੂੰ ਮਨੀ ਲਾਂਡਰਿੰਗ ਲਈ 10 ਸਾਲ ਅਤੇ ਲੋਕਾਂ ਦੀ ਤਸਕਰੀ ਲਈ ਵਾਧੂ ਪੰਜ ਸਾਲ ਦੀ ਸਜ਼ਾ ਸੁਣਾਈ ਗਈ ਹੈ।

Leave a comment