#PUNJAB

ਅੰਤਰਰਾਸ਼ਟਰੀ ਓਲੰਪਿਕ ਦਿਵਸ ਧੂਮਧਾਮ ਨਾਲ ਮਨਾਇਆ

ਪਟਿਆਲਾ, 23 ਜੂਨ (ਪੰਜਾਬ ਮੇਲ)- ਅੱਜ ਪਟਿਆਲਾ ਦੇ ਹਾਕੀ ਗਰਾਊਂਡ ਵਿੱਚ ਰੀਤੂ ਰਾਣੀ ਹਾਕੀ ਕਲੱਬ ਅਤੇ ਸੁਸਾਇਟੀ ਫਾਰ ਸਪੋਰਟਸ ਪਰਸਨ ਵੈਲਫੇਅਰ ਦੇ ਸਾਂਝੇ ਸਹਿਯੋਗ ਨਾਲ ਅੰਤਰਰਾਸ਼ਟਰੀ ਓਲੰਪਿਕ ਦਿਵਸ  ਮਨਾਇਆ ਗਿਆ। ਇਸ ਮੌਕੇ ਹਾਕੀ ਦਾ ਸ਼ੋਅ-ਮੈਚ ਵੀ ਕਰਵਾਇਆ ਗਿਆ। ਜਿਸ ਵਿਚ  ਅੰਡਰ-17 ਵਰਗ ਦੇ ਖਿਡਾਰੀਆਂ ਨੇ ਹਿੱਸਾ ਲਿਆ। ਇਸ ਮੌਕੇ ਜਾਣਕਾਰੀ ਸਾਂਝੀ ਕਰਦਿਆਂ ਮਹਾਰਾਜਾ ਰਣਜੀਤ ਸਿੰਘ ਅਵਾਰਡੀ ਅਤੇ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਅਥਲੀਟ ਕਮਿਸ਼ਨ ਕਨਵੀਨਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਅੱਜ ਅੰਤਰਰਾਸ਼ਟਰੀ ਓਲੰਪਿਕ ਦਿਵਸ ਪੂਰੇ ਵਿਸ਼ਵ ਭਰ  ਵਿੱਚ ਬਹੁਤ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ  23 ਜੂਨ 1894 ਨੂੰ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦਾ ਗਠਨ ਕੀਤਾ ਗਿਆ। ਜਿਸ ਤੋਂ ਬਾਅਦ ਓਲੰਪਿਕ ਖੇਡਾਂ ਨੂੰ ਇੱਕ ਨਵੀਂ ਪਹਿਚਾਣ ਮਿਲੀ ਤੇ ਉਸ ਤੋਂ ਬਾਅਦ ਲਗਾਤਾਰ ਹਰ ਸਾਲ ਇਸ ਦਿਨ ਨੂੰ ਅੰਤਰਰਾਸ਼ਟਰੀ ਓਲੰਪਿਕ ਡੇ ਦੇ ਰੂਪ ਵਿੱਚ ਮਨਾਇਆ ਜਾਣ ਲੱਗਾ। ਉਨ੍ਹਾਂ ਕਿਹਾ ਕਿ ਸਾਨੂੰ ਸਾਰੇ ਖਿਡਾਰੀਆਂਬੱਚਿਆਂ ਅਤੇ ਆਮ ਲੋਕਾਂ ਦੇ ਸਹਿਯੋਗ ਨਾਲ ਇਸ ਦਿਨ ਨੂੰ ਮਨਾਉਣਾ ਚਾਹੀਦਾ ਹੈ ਤਾਂ ਕਿ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਓਲੰਪਿਕ ਖੇਡਾਂ ਬਾਰੇ ਜਾਣਕਾਰੀ  ਦੇ  ਸਕੀਏ ਤਾਂ ਕਿ ਯੂਥ  ਖੇਡਾਂ ਨਾਲ ਜੁੜ ਸਕੇ । ਇਸ ਮੌਕੇ ਭਾਰਤੀ ਮਹਿਲਾ ਹਾਕੀ ਟੀਮ ਦੀ ਸਾਬਕਾ ਕਪਤਾਨ ਸ੍ਰੀਮਤੀ ਰੀਤੂ ਰਾਣੀ ਨੇ ਕਿਹਾ ਕਿ ਅੱਜ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜਨ ਦੀ ਜਰੂਰਤ ਹੈ।ਪੁਰਸ਼ਾਂ ਦੇ ਨਾਲ  ਮਹਿਲਾਵਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਤ ਕਰਨਾ ਤੇ ਓਲੰਪਿਕ ਲਹਿਰ ਨੂੰ ਘਰ-ਘਰ ਪਹੁੰਚਾਉਣਾ ਪਵੇਗਾ। ਅੱਜ ਦੇ ਦਿਨ  6-ਏ ਸਾਈਡ ਹਾਕੀ  ਮੁਕਾਬਲੇ ਵਿਚ ਰਿਤੂ ਰਾਣੀ ਹਾਕੀ ਕਲੱਬ ਨੇ ਐਸ. ਐਸ. ਪੀ.  ਡਬਲਿਊ ਕਲੱਬ ਨੂੰ 3-1 ਦੇ ਗੋਲ ਨਾਲ ਹਰਾਇਆ। ਇਸ ਮੌਕੇ ਹਾਕੀ ਕੋਚ ਹਰਸ਼ ਸ਼ਰਮਾਬਰਜਿੰਦਰ ਢਿੱਲੋਂਪਵਨ ਕੁਮਾਰ ਰਾਹੁਲ ਰਾਏ ਕ੍ਰਿਸ਼ਨ ਕੁਮਾਰਮੈਡਮ ਪੂਨਮ ਬਾਲਾ ਸਾਬਕਾ ਹਾਕੀ ਕੋਚ,ਖਿਡਾਰੀ ਦਰਸ਼ਕ ਅਤੇ ਸੀਨੀਅਰ ਕੋਚ ਇਸ ਮੌਕੇ ਹਾਜ਼ਰ ਸਨ।

Leave a comment