-ਪੋਇਲੀਵਰੇ ਅਜਮਾ ਸਕਦੇ ਨੇ ਕਿਸਮਤ
ਵੈਨਕੂਵਰ, 8 ਜੁਲਾਈ (ਪੰਜਾਬ ਮੇਲ)- ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਰਨੀ ਵੱਲੋਂ 18 ਅਗਸਤ ਨੂੰ ਅਲਬਰਟਾ ਦੇ ਬੈਟਲ ਰਿਵਰ ਕਰੋਫਟ ਸੰਸਦੀ ਹਲਕੇ ਦੀ ਜਿਮਨੀ ਚੋਣ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕੰਜ਼ਰਵੇਟਿਵ ਪਾਰਟੀ ਦੇ ਸਾਂਸਦ ਡੋਮੀਅਨ ਕੁਰੇਕ ਵੱਲੋਂ ਇਸ ਮੰਤਵ ਨਾਲ ਆਪਣੀ ਇਸ ਸੀਟ ਤੋਂ ਅਸਤੀਫਾ ਦਿੱਤਾ ਗਿਆ ਸੀ ਕਿ ਇਸ ਸੀਟ ਤੋਂ ਉਸਦੀ ਪਾਰਟੀ ਦੇ ਨੇਤਾ ਪਿਅਰੇ ਪੋਇਲੀਵਰੇ ਨੂੰ ਚੋਣ ਜਿਤਾ ਕੇ ਸੰਸਦ ‘ਚ ਭੇਜਿਆ ਜਾ ਸਕੇ ਅਤੇ ਉਹ ਸੰਸਦ ‘ਚ ਵਿਰੋਧੀ ਧਿਰ ਦੇ ਨੇਤਾ ਵਜੋਂ ਆਪਣੀ ਸਰਗਰਮ ਭੂਮਿਕਾ ਨਿਭਾ ਸਕਣ।
ਜ਼ਿਕਰਯੋਗ ਹੈ ਕਿ ਕੰਜ਼ਰਵੇਟਿਵ ਪਾਰਟੀ ਲਈ ਇਹ ਹਲਕਾ ਕਾਫੀ ਮਜ਼ਬੂਤ ਇਸ ਲਈ ਮੰਨਿਆ ਜਾ ਰਿਹਾ ਹੈ ਕਿਉਂਕਿ ਇਸ ਹਲਕੇ ਤੋਂ ਪਿਛਲੇ ਕੁਝ ਸਾਲਾਂ ਤੋਂ ਕੰਜ਼ਰਵੇਟਿਵ ਪਾਰਟੀ ਦਾ ਕਬਜ਼ਾ ਲਗਾਤਾਰ ਬਰਕਰਾਰ ਬਣਿਆ ਹੋਇਆ ਹੈ। ਬਾਕੀ ਜਿੱਤ ਹਾਰ ਕਿਸ ਦੀ ਹੋਵੇਗੀ, ਇਹ ਸਮਾਂ ਹੀ ਤੈਅ ਕਰੇਗਾ।
ਅਲਬਰਟਾ ‘ਚ 18 ਅਗਸਤ ਨੂੰ ਜਿਮਨੀ ਚੋਣ ਕਰਵਾਉਣ ਦਾ ਐਲਾਨ
