ਸਤਵੰਤ ਸੈਣੀ ਵੱਲੋਂ ਲਿਆਂਦੀਆਂ ਘੜੇ ਵਾਲੀਆਂ ਕੁਲਫ਼ੀਆਂ ਦਾ ਗਰਮੀ ਦੇ ਮੌਸਮ ਵਿੱਚ ਵਿਸ਼ੇਸ਼ ਆਕਰਸ਼ਨ ਵੇਖਿਆ ਹੀ ਬਣਦਾ ਸੀ। ਤੀਆਂ ਦੇ ਮੇਲੇ ‘ਚ ਵੰਨ -ਸੁਵੰਨੇ ਖਾਣੇ ਦਾ ਖ਼ਾਸ ਪ੍ਰਬੰਧ ਸੀ। ਠੀਕ 12.30 ਤੋਂ ਅਰੰਭ ਕਰਕੇ ਬੀਬੀਆਂ ਨੇ ਗੀਤ-ਸੰਗੀਤ ਨਾਲ ਚੰਗਾ ਰੰਗ ਬੰਨ੍ਹਿਆ ਤੇ ਉਸ ਤੋਂ ਮਗਰੋਂ ਦੇਸੀ ਘਿਓ ਦੇ ਲੱਡੂਆਂ ਦੀਆਂ ਪਰਾਤਾਂ ਲੈ ਕੇ ਨੱਚਦੀਆਂ ਗਾਉਂਦੀਆਂ ਬੀਬੀਆਂ ਨੇ ਤਾਂ ਜਿਵੇਂ ਵਿਆਹ ਦਾ ਮਾਹੌਲ ਹੀ ਸਿਰਜ ਦਿੱਤਾ।
ਸੁਖਨਿੰਦਰ ਭੰਗਲ, ਜਗਦੀਸ਼ ਫੰਗੂਰਾ, ਦਵਿੰਦਰ ਸਰਾਂ, ਜਸਵਿੰਦਰ (ਰੇਡੀਓ ਚੜ੍ਹਦੀ ਕਲਾ), ਅਮਰਜੀਤ ਘੁੰਮਣ ਨੇ ਖ਼ੂਬ ਲੱਡੂ ਵੰਡੇ।
ਲੱਡੂ ਖੁਸ਼ੀਆਂ ਕਰੀਏਸ਼ਨ ਵਾਲੀ ਜਗਦੀਸ਼ ਫਗੂਰਾ ਨੇ ਤਿਆਰ ਕੀਤੇ ਸਨ। ਹਰ ਸਾਲ ਲੱਡੂ ਉਨ੍ਹਾਂ ਵੱਲੋਂ ਵੀ ਸਪਾਂਸਰ ਕੀਤੇ ਜਾਂਦੇ ਹਨ।
ਜਗਮੀਤ ਸੰਘਾ ਦੀਆਂ ਤਿਆਰ ਕੀਤੀਆਂ ਪੁਰਸ਼ਾਂ ਦੀਆਂ ਟੀਮਾਂ ਨੇ ਚੰਗੀ ਵਾਹ-ਵਾਹ ਖੱਟੀ। ਪੰਜਾਬੀ ਧੜਕਣ ਦੇ ਗਿੱਧੇ ਤੇ ਕੋਰੀਓਗ੍ਰਾਫੀ ਕਮਾਲ ਸਨ।
ਸੈਂਡੀ ਗਰੇਵਾਲ, ਜਸਪ੍ਰੀਤ,ਜੀਆ ਸੋਢੀ, ਸੁੱਖੀ ਭੰਗਲ, ਰਿਤੂ ਸੀਹਰਾ, ਤੇ ਸੁੱਖੀ ਭੰਗਲ ਦੀ ਹੋਣਹਾਰ ਪੋਤਰੀ ਵੱਲੋਂ ਤਿਆਰ ਕੀਤੀਆਂ ਟੀਮਾਂ ਨੇ ਤਾਂ ਜਿਵੇਂ ਹਰ ਦਿਲ ਨਚਾ ਦਿੱਤਾ।
ਪ੍ਰੋਗਰਾਮ ਦੇ ਸਾਰੇ ਸਪਾਂਸਰਾਂ ਦਾ ਅਮਨ ਤੇ ਪਵਨ ਦੋਵੇਂ ਭੈਣਾਂ ਵੱਲੋਂ ਧੰਨਵਾਦ ਕੀਤਾ ਗਿਆ।
ਅਸੈਂਬਲੀ ਵੂਮੈਨ ਦੇ ਆਫ਼ਿਸ ਵੱਲੋਂ ਵਿਸ਼ੇਸ਼ ਸਨਮਾਨ ਅਮਨ, ਪਵਨ, ਸੁਖੀ ਭੰਗਲ ਤੇ ਕੋਨੀ ਘੁੰਮਣ ਨੂੰ ਭੇਂਟ ਕੀਤਾ ਗਿਆ। ਡੀ.ਜੇ. ਹਰਮਨ ਤੇ ਦਿਲਪ੍ਰੀਤ, ਫੋਟੋ ਤੇ ਵੀਡੀਓ ਲਈ ਗੁਰਿੰਦਰ ਸਿੰਘ (ਕੈਸ਼ ਫੈਬਰਿਕਸ ) ਤੇ ਨਰੇਸ਼ ਕੁਮਾਰ ਦਾ ਧੰਨਵਾਦ ਕੀਤਾ ਗਿਆ। ਅਮਾਰਾ ਜਿਊਲਰਜ਼ ਯੂਨੀਅਨ ਸਿਟੀ, ਖਾਦਿਮ ਹੁਸੈਨ ਜਿਊਲਰਜ਼, ਭਿੰਦੀ ਜਿਊਲਰਜ਼, ਬੱਗਾ ਜਿਊਲਰਜ਼ ਸੈਕਰਾਮੈਂਟੋ, ਨੂਰਮਹਿਲ ਜਿਊਲਰਜ਼ ਨਟੋਮਸ ਵਲੋਂ ਡਾਇਮੰਡ, ਸੋਨੇ ਦੇ ਗਿਫਟ ਰੈਪਰ ਕੱਢੇ ਗਏ।
ਪੰਜਾਹ ਦੇ ਕਰੀਬ ਸੂਟ, ਜਿਊਲਰੀ ਸੈੱਟ, ਖਾਣ-ਪੀਣ ਦਾ ਸਮਾਨ(ਹੰਸ ਬਰੈਂਡ) ਤੇ ਹੋਰ ਬਹੁਤ ਕੁਝ ਵੰਡਿਆ ਗਿਆ।
ਪ੍ਰੋਗਰਾਮ ਦਾ ਸੰਚਾਲਨ ਆਸਾ ਸ਼ਰਮਾ ਨੇ ਵੱਡੇ ਰੌਚਿਕ ਢੰਗ ਨਾਲ ਕੀਤਾ। ਸੁਖੀ ਭੰਗਲ ਨੇ ‘ਤੈਨੂੰ ਵਧਾਈਆਂ ਨੀ’ ਕਹਿੰਦਿਆਂ ਬੀਬੀਆਂ ਦੇ ਅਗਲੇ ਸਾਲ ਫਿਰ ਮਿਲਣ ਦਾ ਵਾਇਦਾ ਕੀਤਾ।