#AMERICA

ਅਮਰੀਕੀ ਸੰਸਦ ਮੈਂਬਰ ਵੱਲੋਂ ਦੀਵਾਲੀ ‘ਤੇ ਛੁੱਟੀ ਐਲਾਨਣ ਲਈ ਸੰਸਦ ‘ਚ ਪ੍ਰਸਤਾਵ ਪੇਸ਼

ਵਾਸ਼ਿੰਗਟਨ, 27 ਮਈ (ਪੰਜਾਬ ਮੇਲ)- ਅਮਰੀਕਾ ਦੀ ਉੱਘੀ ਸੰਸਦ ਮੈਂਬਰ ਨੇ ਸੰਸਦ ਵਿਚ ਬਿੱਲ ਪੇਸ਼ ਕਰਕੇ ਦੀਵਾਲੀ ਨੂੰ ਸੰਘੀ ਛੁੱਟੀ ਐਲਾਨਣ ਦਾ ਪ੍ਰਸਤਾਵ ਦਿੱਤਾ ਹੈ। ਬਿੱਲ ਪੇਸ਼ ਕਰਨ ਤੋਂ ਬਾਅਦ ਡਿਜੀਟਲ ਪੱਤਰਕਾਰ ਸੰਮੇਲਨ ਦੌਰਾਨ ਗ੍ਰੇਸ ਮੇਂਗ ਨੇ ਪੱਤਰਕਾਰਾਂ ਨੂੰ ਕਿਹਾ, ‘ਦੀਵਾਲੀ ਦੁਨੀਆਂ ਭਰ ਦੇ ਅਰਬਾਂ ਲੋਕਾਂ ਅਤੇ ਨਿਊਯਾਰਕ ਅਤੇ ਅਮਰੀਕਾ ਵਿਚ ਅਣਗਿਣਤ ਪਰਿਵਾਰਾਂ ਅਤੇ ਭਾਈਚਾਰਿਆਂ ਲਈ ਸਾਲ ਦੇ ਸਭ ਤੋਂ ਮਹੱਤਵਪੂਰਨ ਦਿਨਾਂ ਵਿਚੋਂ ਇੱਕ ਹੈ।’ ਦੀਵਾਲੀ ਦਿਵਸ ਬਿੱਲ ਨੂੰ ਸੰਸਦ ਅਤੇ ਰਾਸ਼ਟਰਪਤੀ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਇਹ ਕਾਨੂੰਨ ਬਣ ਜਾਵੇਗਾ, ਜੇ ਅਜਿਹਾ ਹੁੰਦਾ ਹੈ ਤਾਂ ਦੀਵਾਲੀ ਦੇ ਦਿਨ ਹੋਣ ਵਾਲੀ ਛੁੱਟੀ ਅਮਰੀਕਾ ‘ਚ 12ਵੀਂ ਸੰਘੀ ਛੁੱਟੀ ਹੋਵੇਗੀ।

Leave a comment