#AMERICA

ਅਮਰੀਕੀ ਸੈਨੇਟ ‘ਚ ਪ੍ਰਵਾਸੀਆਂ ਖਿਲਾਫ ਬਿੱਲ ਹੋਇਆ ਪਾਸ

-ਸੰਘੀ ਅਧਿਕਾਰੀਆਂ ਨੂੰ ਚੋਰੀ ਅਤੇ ਹਿੰਸਕ ਅਪਰਾਧਾਂ ਦੇ ਦੋਸ਼ੀ ਪ੍ਰਵਾਸੀਆਂ ਨੂੰ ਲੈਣਾ ਪਵੇਗਾ ਹਿਰਾਸਤ ‘ਚ
ਵਾਸ਼ਿੰਗਟਨ, 22 ਜਨਵਰੀ (ਪੰਜਾਬ ਮੇਲ)- ਡੋਨਾਲਡ ਟਰੰਪ ਦੇ ਅਮਰੀਕੀ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਤੋਂ ਥੋੜ੍ਹੀ ਦੇਰ ਬਾਅਦ ਸੈਨੇਟ ਨੇ ਸੋਮਵਾਰ ਨੂੰ ਇੱਕ ਬਿੱਲ ਪਾਸ ਕਰ ਦਿੱਤਾ, ਜਿਸ ਵਿੱਚ ਸੰਘੀ ਅਧਿਕਾਰੀਆਂ ਨੂੰ ਚੋਰੀ ਅਤੇ ਹਿੰਸਕ ਅਪਰਾਧਾਂ ਦੇ ਦੋਸ਼ੀ ਪ੍ਰਵਾਸੀਆਂ ਨੂੰ ਹਿਰਾਸਤ ਵਿਚ ਲੈਣਾ ਪਵੇਗਾ। ਇਹ ਪਹਿਲਾ ਉਪਾਅ ਹੈ ਜਿਸ ‘ਤੇ ਉਹ ਦਸਤਖਤ ਕਰਕੇ ਕਾਨੂੰਨ ਬਣਾਉਣਗੇ ਅਤੇ ਇਹ ਲੱਖਾਂ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਦੀ ਉਨ੍ਹਾਂ ਦੀ ਯੋਜਨਾ ਨੂੰ ਹੋਰ ਮਜ਼ਬੂਤੀ ਦੇਵੇਗਾ।
ਟਰੰਪ ਨੇ ਗੈਰ-ਕਾਨੂੰਨੀ ਇਮੀਗ੍ਰੇਸ਼ਨ ‘ਤੇ ਵਿਆਪਕ ਕਾਰਵਾਈ ਨੂੰ ਆਪਣੀ ਪ੍ਰਮੁੱਖ ਤਰਜੀਹ ਬਣਾਇਆ ਹੋਇਆ ਹੈ ਅਤੇ ਰਿਪਬਲਿਕਨ ਪਾਰਟੀ ਦੀ ਬਹੁਮਤ ਵਾਲੀ ਕਾਂਗਰਸ ਇਸਦਾ ਪਾਲਣ ਕਰਨ ਲਈ ਤਿਆਰ ਹੈ। ਇਸ ਯੋਜਨਾ ਨੂੰ ਕੁਝ ਡੈਮੋਕ੍ਰੇਟਿਕ ਸੰਸਦ ਮੈਂਬਰਾਂ ਦਾ ਵੀ ਸਮਰਥਨ ਪ੍ਰਾਪਤ ਹੈ। ਇਹ ਬਿੱਲ 35 ਦੇ ਮੁਕਾਬਲੇ 64 ਵੋਟਾਂ ਨਾਲ ਪਾਸ ਹੋ ਗਿਆ, ਜਿਸ ਵਿਚ 12 ਡੈਮੋਕ੍ਰੇਟਿਕ ਸੰਸਦ ਮੈਂਬਰਾਂ ਦੇ ਨਾਲ-ਨਾਲ ਰਿਪਬਲਿਕਨਾਂ ਨੇ ਵੀ ਇਸਦੇ ਹੱਕ ਵਿੱਚ ਵਟ ਪਾਈ। ਟਰੰਪ ਨੇ ਸੋਮਵਾਰ ਨੂੰ ਆਪਣੇ ਸਮਰਥਕਾਂ ਨੂੰ ਕਿਹਾ ਸੀ, ”ਅਸੀਂ ਨਹੀਂ ਚਾਹੁੰਦੇ ਕਿ ਅਪਰਾਧੀ ਸਾਡੇ ਦੇਸ਼ ਵਿਚ ਆਉਣ।” ਉਨ੍ਹਾਂ ਅੱਗੇ ਕਿਹਾ ਕਿ ਉਹ ”ਇੱਕ ਜਾਂ 2 ਹਫ਼ਤਿਆਂ ਦੇ ਅੰਦਰ” ਇੱਕ ਬਿੱਲ ‘ਤੇ ਦਸਤਖਤ ਕਰਨ ਦੀ ਉਮੀਦ ਕਰਦੇ ਹਨ।