#AMERICA

ਅਮਰੀਕੀ ਰਾਸ਼ਟਰਪਤੀ Election : ਬਾਇਡਨ ਅਤੇ ਟਰੰਪ ਦੇ ਨਾਂ ‘ਤੇ ਲੱਗੀ ਪੱਕੀ ਮੋਹਰ

ਵਾਸ਼ਿੰਗਟਨ, 13 ਮਾਰਚ (ਰਾਜ ਗੋਗਨਾ/ਪੰਜਾਬ ਮੇਲ)- ਇਸ ਸਾਲ ਨਵੰਬਰ ਮਹੀਨੇ ਹੋ ਰਹੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਲਈ ਡੈਮੋਕ੍ਰੇਟਿਕ ਪਾਰਟੀ ਵੱਲੋਂ ਜੋਅ ਬਾਇਡਨ ਅਤੇ ਰਿਪਬਲਿਕਨ ਪਾਰਟੀ ਵੱਲੋਂ ਡੋਨਾਲਡ ਟਰੰਪ ਦੇ ਨਾਂ ‘ਤੇ ਪੱਕੀ ਮੋਹਰ ਲੱਗ ਗਈ ਹੈ।
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਡੈਮੋਕ੍ਰੇਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵਜੋਂ ਆਪਣੀ ਨਾਮਜ਼ਦਗੀ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਅਮਰੀਕੀ ਮੀਡੀਆ ਦੇ ਮੁਤਾਬਕ ਉਨ੍ਹਾਂ ਨੂੰ ਬੀਤੇ ਬੁੱਧਵਾਰ ਨੂੰ ਨਾਮਜ਼ਦ ਕੀਤਾ ਗਿਆ ਸੀ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਬਾਇਡਨ ਨੇ ਜਾਰਜੀਆ ਰਾਜ ਵਿਚ ਡੈਮੋਕ੍ਰੇਟਿਕ ਪਾਰਟੀ ਦੀ ਪ੍ਰਾਇਮਰੀ ਚੋਣ ਲਈ ਕੁਆਲੀਫਾਈ ਕਰ ਲਿਆ ਹੈ, ਜਿੱਥੇ ਰਾਸ਼ਟਰਪਤੀ ਨਾਮਜ਼ਦਗੀ ਲਈ 1,968 ਡੈਲੀਗੇਟ ਵੋਟਾਂ ਦੀ ਲੋੜ ਹੈ।
ਮੀਡੀਆ ਰਿਪੋਰਟਾਂ ਅਨੁਸਾਰ, ਬਾਇਡਨ ਨੇ ਜਾਰਜੀਆ ਰਾਜ ‘ਚ ਡੈਮੋਕ੍ਰੇਟਿਕ ਪਾਰਟੀ ਦੀ ਪ੍ਰਾਇਮਰੀ ਚੋਣ ਵਿਚ ਮਹੱਤਵਪੂਰਨ ਜਿੱਤ ਪ੍ਰਾਪਤ ਕੀਤੀ, ਜਿੱਥੇ ਰਾਸ਼ਟਰਪਤੀ ਲਈ ਨਾਮਜ਼ਦਗੀ ਦਾਖਲ ਕਰਨ ਲਈ 1,968 ਡੈਲੀਗੇਟ ਵੋਟਾਂ ਦੀ ਲੋੜ ਹੈ। ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਬਾਇਡਨ ਨੂੰ ਮਿਸੀਸਿਪੀ, ਵਾਸ਼ਿੰਗਟਨ ਅਤੇ ਉੱਤਰੀ ਮਾਰੀਆਨਾ ਟਾਪੂਆਂ ਵਿਚ ਵੀ ਜਿੱਤ ਦੇ ਨਤੀਜੇ ਮਿਲਣ ਦੀ ਸੰਭਾਵਨਾ ਹੈ।
ਦੂਜੇ ਪਾਸੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਿਪਬਲਿਕਨ ਪਾਰਟੀ ਵੱਲੋਂ ਅਗਲੀਆਂ ਰਾਸ਼ਟਰਪਤੀ ਚੋਣਾਂ ‘ਚ ਜੋਅ ਬਾਇਡਨ ਦਾ ਸਾਹਮਣਾ ਕਰਨ ਲਈ ਪਹੁੰਚ ਕੀਤੀ ਹੈ। ਪਿਛਲੇ ਹਫਤੇ ‘ਸੁਪਰ ਮੰਗਲਵਾਰ’ ਨੂੰ 15 ਸੂਬਿਆਂ ‘ਚ ਹੋਈਆਂ ਪ੍ਰਾਇਮਰੀ ਚੋਣਾਂ ‘ਚ ਉਹ 14 ਸੂਬਿਆਂ ‘ਚ ਜਿੱਤੇ ਸਨ। ਇਸ ਨਾਲ ਰਿਪਬਲਿਕਨ ਪਾਰਟੀ ਦੀ ਤਰਫੋਂ ਪ੍ਰਧਾਨਗੀ ਲਈ ਨਾਮਜ਼ਦਗੀ ਭਰਨ ਦਾ ਕੰਮ ਲਗਭਗ ਤੈਅ ਹੋ ਗਿਆ ਹੈ।