#AMERICA

ਅਮਰੀਕੀ ਮਸ਼ਹੂਰ ਸਟੈਂਡਅੱਪ ਕਾਮੇਡੀਅਨ ਦੀ ਮੌਤ

ਮੁੰਬਈ, 19 ਜੁਲਾਈ (ਪੰਜਾਬ ਮੇਲ)- ਸਾਰਿਆਂ ਨੂੰ ਹਸਾਉਣ ਵਾਲੇ ਅਮਰੀਕੀ ਸਟੈਂਡਅੱਪ ਕਾਮੇਡੀਅਨ ਬੌਬ ਨਿਊਹਾਰਟ ਦਾ 18 ਜੁਲਾਈ ਨੂੰ 94 ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ।
ਅਮਰੀਕੀ ਸਟੈਂਡ-ਅੱਪ ਕਾਮੇਡੀਅਨ ਬੌਬ ਨਿਊਹਾਰਟ ਅਮਰੀਕਾ ਦੇ ਮਸ਼ਹੂਰ ਸਟੈਂਡ-ਅੱਪ ਕਾਮੇਡੀਅਨਾਂ ‘ਚੋਂ ਇੱਕ ਸੀ, ਜਿਸ ਨੇ ਆਪਣੇ ਦਮ ‘ਤੇ ਆਪਣੀ ਪਛਾਣ ਬਣਾਈ ਸੀ। ਦੱਸਿਆ ਜਾ ਰਿਹਾ ਹੈ ਕਿ ਬੌਬ ਕਾਫ਼ੀ ਸਮੇਂ ਤੋਂ ਕਈ ਬੀਮਾਰੀਆਂ ਤੋਂ ਪੀੜਤ ਸਨ। ਉਨ੍ਹਾਂ ਦੀ ਲਾਸ ਏਂਜਲਸ ਸਥਿਤ ਰਿਹਾਇਸ਼ ‘ਤੇ ਮੌਤ ਹੋ ਗਈ।
ਕੰਮ ਦੀ ਗੱਲ ਕਰੀਏ ਤਾਂ 1929 ‘ਚ ਜਨਮੇ ਬੌਬ ਅਮਰੀਕੀ ਫੌਜ ਦੇ ਸਿਪਾਹੀ ਵੀ ਰਹਿ ਚੁੱਕੇ ਹਨ। ਉਸ ਨੇ ਕੋਰੀਆਈ ਯੁੱਧ ‘ਚ ਯੋਗਦਾਨ ਪਾਇਆ ਸੀ। ਇੰਨਾ ਹੀ ਨਹੀਂ, ਨੌਕਰੀ ਛੱਡਣ ਤੋਂ ਪਹਿਲਾਂ ਉਸ ਨੇ ਕਾਨੂੰਨ ਦੀ ਪੜ੍ਹਾਈ ਵੀ ਕੀਤੀ ਅਤੇ ਅਕਾਊਂਟੈਂਟ ਵਜੋਂ ਵੀ ਕੰਮ ਕੀਤਾ। ਹਾਲਾਂਕਿ, ਕਿਸਮਤ ਨੂੰ ਕੁੱਝ ਹੋਰ ਮਨਜ਼ੂਰ ਸੀ ਅਤੇ ਉਹ ਇੱਕ ਮਸ਼ਹੂਰ ਸਟੈਂਡ ਅੱਪ ਕਾਮੇਡੀਅਨ ਬਣ ਗਿਆ।