#AMERICA

ਅਮਰੀਕੀ ਪ੍ਰਤੀਨਿਧੀ ਸਭਾ ਦੇ ਸਪੀਕਰ ਕੇਵਿਨ ਮੈਕਕਾਰਥੀ ਬਰਖ਼ਾਸਤ

– ਅਮਰੀਕੀ ਇਤਿਹਾਸ ‘ਚ ਪਹਿਲੀ ਵਾਰ ਹੋਈ ਇਸ ਤਰ੍ਹਾਂ ਦੀ ਵੋਟਿੰਗ
– 7 ਰਿਪਬਲਿਕਨ ਸੰਸਦ ਮੈਂਬਰਾਂ ਨੇ ਮੈਕਕਾਰਥੀ ਨੂੰ ਹਟਾਉਣ ਦੇ ਪੱਖ ‘ਚ ਕੀਤੀ ਵੋਟ
– ਵੋਟਿੰਗ ਰਾਹੀਂ ਅਹੁਦੇ ਤੋਂ ਹਟਾਏ ਜਾਣ ਵਾਲੇ ਪਹਿਲੇ ਸਪੀਕਰ ਬਣੇ ਮੈਕਕਾਰਥੀ
ਵਾਸ਼ਿੰਗਟਨ, 4 ਅਕਤੂਬਰ (ਰਾਜ ਗੋਗਨਾ/ਪੰਜਾਬ ਮੇਲ)- ਰਿਪਬਲਿਕਨ ਸੰਸਦ ਮੈਂਬਰ ਕੇਵਿਨ ਮੈਕਕਾਰਥੀ ਨੂੰ ਅਮਰੀਕੀ ਪ੍ਰਤੀਨਿਧੀ ਸਭਾ ਦੇ ਸਪੀਕਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਅਮਰੀਕੀ ਸੰਸਦ ਕਾਂਗਰਸ ਦੇ ਹੇਠਲੇ ਸਦਨ ਹਾਊਸ ਆਫ ਰਿਪ੍ਰਜ਼ੈਂਟੇਟਿਵਜ਼ ਨੇ ਮੰਗਲਵਾਰ (ਸਥਾਨਕ ਸਮੇਂ) ਨੂੰ ਸਪੀਕਰ ਦੇ ਅਹੁਦੇ ਤੋਂ ਮੈਕਕਾਰਥੀ ਨੂੰ ਹਟਾਉਣ ਦੇ ਪੱਖ ‘ਚ ਵੋਟਿੰਗ ਕੀਤੀ। ਅਮਰੀਕੀ ਇਤਿਹਾਸ ਵਿਚ ਇਸ ਤਰ੍ਹਾਂ ਦੀ ਵੋਟਿੰਗ ਪਹਿਲੀ ਵਾਰ ਹੋਈ ਹੈ। ਇਸ ਦੇ ਨਾਲ ਹੀ ਮੈਕਕਾਰਥੀ ਵੋਟਿੰਗ ਰਾਹੀਂ ਅਹੁਦੇ ਤੋਂ ਹਟਾਏ ਜਾਣ ਵਾਲੇ ਪਹਿਲੇ ਸਪੀਕਰ ਬਣ ਗਏ ਹਨ। ਉੱਧਰ ਸਪੀਕਰ ਦੇ ਅਹੁਦੇ ਤੋਂ ਬੇਦਖਲ ਕੀਤੇ ਗਏ ਕੇਵਿਨ ਮੈਕਕਾਰਥੀ ਨੇ ਐਲਾਨ ਕੀਤਾ ਕਿ ਉਹ ਇਸ ਅਹੁਦੇ ਲਈ ਦੁਬਾਰਾ ਚੋਣ ਨਹੀਂ ਲੜਨਗੇ, ਪਰ ਉਹ ਕੁਝ ਵੀ ਨਹੀਂ ਬਦਲਣਗੇ। ਮੈਕਕਾਰਥੀ ਨੇ ਮੰਗਲਵਾਰ ਸ਼ਾਮ ਨੂੰ ਕਿਹਾ ਕਿ ”ਮੈਂ ਦੁਬਾਰਾ ਰਾਸ਼ਟਰਪਤੀ ਲਈ ਨਹੀਂ ਲੜਾਂਗਾ। ਉਨ੍ਹਾਂ ਨੇ ਕਿਹਾ ਕਿ ਇਹ ਇਸ ਗੱਲ ‘ਤੇ ਵਿਚਾਰ ਕਰਨਗੇ ਕਿ ਕੀ ਉਹ ਕਾਂਗਰਸ ਵਿਚ ਬਣੇ ਰਹਿਣਗੇ।
ਮੈਕਕਾਰਥੀ ਨੇ ਕੁੱਲ 269 ਦਿਨਾਂ ਲਈ ਸਦਨ ਦੇ ਸਪੀਕਰ ਵਜੋਂ ਸੇਵਾ ਕੀਤੀ, ਯੂ.ਐੱਸ. ਦੇ ਇਤਿਹਾਸ ਵਿਚ ਕਿਸੇ ਵੀ ਸਪੀਕਰ ਦਾ ਦੂਜਾ ਸਭ ਤੋਂ ਛੋਟਾ ਕਾਰਜਕਾਲ ਹੈ। ਮੈਕਕਾਰਥੀ ਨੂੰ 7 ਜਨਵਰੀ, 2023 ਨੂੰ ਸਪੀਕਰ ਚੁਣਿਆ ਗਿਆ ਸੀ ਅਤੇ ਮੰਗਲਵਾਰ ਨੂੰ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਸਦਨ ਨੂੰ ਹੁਣ ਨਵੇਂ ਸਪੀਕਰ ਦੀ ਚੋਣ ਕਰਨੀ ਹੋਵੇਗੀ। ਪਰ ਕਿਸੇ ਵੀ ਪਾਰਟੀ ਕੋਲ ਜਿੱਤਣ ਲਈ ਲੋੜੀਂਦਾ ਸਮਰਥਨ ਨਹੀਂ ਹੈ। ਮੈਕਕਾਰਥੀ ਨੇ ਅਮਰੀਕਾ ‘ਚ ਸ਼ਟਡਾਊਨ ਨੂੰ ਟਾਲਣ ਲਈ ਲਿਆਏ ਗਏ ਫੰਡਿੰਗ ਬਿੱਲ ਨੂੰ ਹਾਊਸ ਆਫ ਰਿਪ੍ਰਜ਼ੈਂਟੇਟਿਵ ‘ਚ ਪਾਸ ਕਰਵਾਉਣ ‘ਚ ਅਹਿਮ ਭੂਮਿਕਾ ਨਿਭਾਈ ਸੀ। ਰਿਪਬਲਿਕਨ ਸੰਸਦ ਮੈਂਬਰ ਉਸ ਦੇ ਇਸ ਕਦਮ ਤੋਂ ਨਾਰਾਜ਼ ਸਨ। ਇਸ ਕਾਰਨ ਉਨ੍ਹਾਂ ਨੇ ਮੈਕਕਾਰਥੀ ਨੂੰ ਸਪੀਕਰ ਦੇ ਅਹੁਦੇ ਤੋਂ ਹਟਾਉਣ ਦੇ ਪ੍ਰਸਤਾਵ ਦਾ ਸਮਰਥਨ ਕੀਤਾ। ਤੁਹਾਨੂੰ ਦੱਸ ਦੇਈਏ ਕਿ ਪ੍ਰਤੀਨਿਧੀ ਸਭਾ ਵਿਚ ਰਿਪਬਲਿਕਨ ਪਾਰਟੀ ਦਾ ਬਹੁਮਤ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਮੈਕਕਾਰਥੀ ਨੂੰ ਹਟਾਉਣ ਲਈ ਲਿਆਂਦੇ ਗਏ ਪ੍ਰਸਤਾਵ ਨੂੰ ਸਦਨ ਵਿਚ 216-210 ਵੋਟਾਂ ਦੇ ਫਰਕ ਨਾਲ ਪਾਸ ਕੀਤਾ ਗਿਆ। ਸੱਤ ਰਿਪਬਲਿਕਨ ਸੰਸਦ ਮੈਂਬਰਾਂ ਨੇ ਮੈਕਕਾਰਥੀ ਨੂੰ ਅਹੁਦੇ ਤੋਂ ਹਟਾਉਣ ਦੇ ਮਤੇ ਦੇ ਹੱਕ ਵਿਚ ਵੋਟ ਦਿੱਤੀ। ਇਨ੍ਹਾਂ ਵਿਚ ਐਂਡੀ ਬਿਗਸ, ਕੇਨ ਬਕ, ਟਿਮ ਬਰਚੇਟ, ਐਲੀ ਕ੍ਰੇਨ, ਮੈਟ ਗੇਟਜ਼, ਬੌਬ ਗੁੱਡ, ਨੈਨਸੀ ਮੇਸ ਅਤੇ ਮੈਟ ਰੋਸੇਂਡੇਲ ਸ਼ਾਮਲ ਹਨ। ਇਸ ਤੋਂ ਇਲਾਵਾ ਹਾਊਸ ਦੇ ਸਾਰੇ ਡੈਮੋਕਰੇਟਸ ਨੇ ਮੈਕਕਾਰਥੀ ਨੂੰ ਹਟਾਉਣ ਲਈ ਵੋਟ ਕੀਤਾ। ਹਾਲਾਂਕਿ ਮੈਕਕਾਰਥੀ ਨੇ ਡੈਮੋਕਰੇਟਿਕ ਸੰਸਦ ਮੈਂਬਰਾਂ ਨੂੰ ਉਸਦੇ ਹੱਕ ਵਿਚ ਵੋਟ ਪਾਉਣ ਦੀ ਅਪੀਲ ਕੀਤੀ। ਉਸਨੇ ਕਿਹਾ ਕਿ ਇਹ ਉਸਦੇ ਲਈ ਕੁਝ ਹੋਵੇਗਾ ਜੇਕਰ ਡੈਮੋਕਰੇਟਸ ਉਸਦੇ ਹੱਕ ਵਿਚ ਵੋਟ ਦਿੰਦੇ ਹਨ।

Leave a comment