ਨਿਊਯਾਰਕ, 27 ਮਈ (ਰਾਜ ਗੋਗਨਾ/ਪੰਜਾਬ ਮੇਲ)- ਇੱਕ ਟਰੱਕ ਡਰਾਈਵਰ ਘਰੋ ਚਿਕਨ ਖਰੀਦਣ ਲਈ ਗਰੌਸਰੀ ਸਟੋਰ, ਸਾਊਥ ਬੋਸਟਨ, ਵੈਸਟ ਵਰਜੀਨੀਆ ‘ਤੇ ਗਿਆ ਅਤੇ ਗਰੋਸਰੀ ਦੇ ਨਾਲ ਇਕ ਲਾਟਰੀ ਵੀ ਖਰੀਦੀ ਅਤੇ ਉਹ ਕਰੋੜਪਤੀ ਬਣ ਕੇ ਘਰ ਵਾਪਸ ਆਇਆ। ਇਸ ਲਾਟਰੀ ਟਿਕਟ ਨੇ ਇੱਕ ਟਰੱਕ ਡਰਾਈਵਰ ਦੀ ਕਿਸਮਤ ਬਦਲ ਕੇ ਰੱਖ ਦਿੱਤੀ ਅਤੇ ਉਸ ਨੇ 4 ਕਰੋੜ ਰੁਪਏ ਦੀ ਲਾਟਰੀ ਜਿੱਤੀ। ਜੇਤੂ ਰਸਲ ਗੋਮਸ ਨਾਮੀਂ ਵਿਅਕਤੀ ਨੇ ਸਾਰੀ ਖਰੀਦਦਾਰੀ ਪੂਰੀ ਕਰਨ ਤੋਂ ਬਾਅਦ ਲਾਟਰੀ ਟਿਕਟ ਸਕ੍ਰੈਚ ਕਰਨ ਦਾ ਫੈਸਲਾ ਕੀਤਾ। ਰਸੇਲ ਗੋਮਸ ਖਰੀਦਦਾਰੀ ਕਰਨ ਤੋਂ ਬਾਅਦ ਪਾਰਕਿੰਗ ਵਿਚ ਗਿਆ, ਉਸ ਨੇ ਲਾਟਰੀ ਦੀ ਟਿਕਟ ਨੂੰ ਖੁਰਚਿਆ ਅਤੇ ਹੈਰਾਨ ਹੋ ਗਿਆ। ਉਸ ਲਾਟਰੀ ‘ਚ ਉਸ ਦਾ 5 ਲੱਖ ਡਾਲਰ ਦਾ ਇਨਾਮ ਨਿਕਲ ਆਇਆ, ਜੋ ਕਿ ਭਾਰਤੀ ਮੁਦਰਾ ਮੁਤਾਬਕ 4 ਕਰੋੜ ਰੁਪਿਆ ਬਣਦਾ ਹੈ।