ਕਿਹਾ: ਇਹ ਸਪੱਸ਼ਟ ਤੌਰ ‘ਤੇ ਅਸੰਵਿਧਾਧਿਕ ਹੁਕਮ
ਗ੍ਰੀਨਬੈਲਟ (ਮੈਰੀਲੈਂਡ), 6 ਫਰਵਰੀ (ਪੰਜਾਬ ਮੇਲ)-ਮੈਰੀਲੈਂਡ ਦੇ ਇਕ ਸੰਘੀ ਜੱਜ ਨੇ ਡੋਨਲਡ ਟਰੰਪ ਪ੍ਰਸ਼ਾਸਨ ਦੇ ਸੰਯੁਕਤ ਰਾਜ ਵਿਚ ਜਨਮ ਅਧਿਕਾਰ ਨਾਗਰਿਕਤਾ ਨੂੰ ਰੱਦ ਕਰਨ ਦੇ ਕਾਰਜਕਾਰੀ ਹੁਕਮ ‘ਤੇ ਰੋਕ ਲਾ ਦਿੱਤੀ ਹੈ। ਇਸ ਨਾਲ ਅਮਰੀਕਾ ਦੇ ਨਵੇਂ ਬਣੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਜਨਮ ਅਧਿਕਾਰ ਨਾਗਰਿਕਤਾ ਦੀ ਸੰਵਿਧਾਨਿਕ ਗਾਰੰਟੀ ‘ਤੇ ਰੋਕ ਸਬੰਧੀ ਹੁਕਮਾਂ ਨੂੰ ਝਟਕਾ ਲੱਗਿਆ ਹੈ। ਜੱਜ ਨੇ ਟਰੰਪ ਦੇ ਹੁਕਮ ਦਾ ਬਚਾਅ ਕਰਨ ਵਾਲੇ ਅਮਰੀਕੀ ਵਿਭਾਗ ਦੇ ਵਕੀਲ ਨੂੰ ਕਿਹਾ, ‘ਇਹ ਸਪੱਸ਼ਟ ਤੌਰ ‘ਤੇ ਅਸੰਵਿਧਾਧਿਕ ਹੁਕਮ ਹੈ।’ ਜ਼ਿਲ੍ਹਾ ਜੱਜ ਡੇਬੋਰਾਹ ਬੋਰਡਮੈਨ ਨੇ ਦੋ ਪ੍ਰਵਾਸੀ ਅਧਿਕਾਰ ਸਮੂਹਾਂ ਅਤੇ ਪੰਜ ਗਰਭਵਤੀ ਔਰਤਾਂ ਦਾ ਪੱਖ ਲਿਆ ਜਿਨ੍ਹਾਂ ਨੇ ਦਲੀਲ ਦਿੱਤੀ ਕਿ ਉਨ੍ਹਾਂ ਦੇ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਦੀ ਇਮੀਗ੍ਰੇਸ਼ਨ ਸਥਿਤੀ ਦੇ ਆਧਾਰ ‘ਤੇ ਗੈਰ-ਸੰਵਿਧਾਨਕ ਤੌਰ ‘ਤੇ ਅਮਰੀਕੀ ਨਾਗਰਿਕਤਾ ਤੋਂ ਇਨਕਾਰ ਕੀਤੇ ਜਾਣ ਦਾ ਖਤਰਾ ਹੈ। ਇਹ ਵੀ ਪਤਾ ਲੱਗਿਆ ਹੈ ਕਿ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਦਾਲਤ ਦੇ ਹੁਕਮਾਂ ਨੂੰ ਚੁਣੌਤੀ ਦੇਣ ਦਾ ਇਰਾਦਾ ਜ਼ਾਹਿਰ ਕਰ ਦਿੱਤਾ ਹੈ।
ਅਮਰੀਕੀ ਜੱਜ ਵੱਲੋਂ ਟਰੰਪ ਦੇ ਜਨਮ ਅਧਿਕਾਰ ਨਾਗਰਿਕਤਾ ਰੱਦ ਕਰਨ ਦੇ ਹੁਕਮ ‘ਤੇ ਰੋਕ
