ਬੋਸਟਨ, 27 ਅਪ੍ਰੈਲ (ਪੰਜਾਬ ਮੇਲ)- ਅਮਰੀਕਨ ਏਅਰਲਾਈਨਜ਼ ਦੇ ਫਲਾਈਟ ਅਟੈਂਡੈਂਟ ਨੂੰ ਅੱਜ ਹਵਾਈ ਜਹਾਜ਼ ਦੇ ਪਖਾਨੇ ਵਿਚ 14 ਸਾਲਾ ਲੜਕੀ ਦੀ ਗੁਪਤ ਵੀਡੀਓ ਰਿਕਾਰਡ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਆਇਦ ਕੀਤਾ ਗਿਆ ਹੈ। ਪੁਲਿਸ ਨੇ ਦੋਸ਼ ਲਾਇਆ ਕਿ ਉੱਤਰੀ ਕੈਰੋਲੀਨਾ ਦੇ 36 ਸਾਲਾ ਐਸਟੇਸ ਕਾਰਟਰ ਥੌਮਸਨ ਕੋਲ ਚਾਰ ਹੋਰ ਕੁੜੀਆਂ ਦੇ ਵੀਡੀਓ ਮਿਲੇ ਸਨ, ਜਿਨ੍ਹਾਂ ਨੇ ਜਹਾਜ਼ ਦੇ ਪਖਾਨੇ ਦੀ ਵਰਤੋਂ ਕੀਤੀ ਸੀ। ਬੱਚਿਆਂ ਦੇ ਜਿਨਸੀ ਸ਼ੋਸ਼ਣ ਦੀ ਕੋਸ਼ਿਸ਼ ਕਰਨ ਅਤੇ ਨਾਬਾਲਗ ਦੀਆਂ ਇਤਰਾਜ਼ਯੋਗ ਤਸਵੀਰਾਂ ਰੱਖਣ ਦਾ ਦੋਸ਼ੀ ਪਾਏ ਜਾਣ ‘ਤੇ 15 ਤੋਂ 30 ਸਾਲ ਦੀ ਕੈਦ ਹੋ ਸਕਦੀ ਹੈ।
ਅਮਰੀਕੀ ਏਅਰਲਾਈਨਜ਼ ਦੇ ਫਲਾਈਟ ਅਟੈਂਡੈਂਟ ‘ਤੇ ਪਖਾਨੇ ‘ਚ 14 ਸਾਲਾ ਲੜਕੀ ਦੀ ਗੁਪਤ ਵੀਡੀਓ ਬਣਾਉਣ ਦੀ ਕੋਸ਼ਿਸ਼ ਦੇ ਦੋਸ਼ ਆਇਦ
