ਸੈਕਰਾਮੈਂਟੋ, 28 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਅਮਰੀਕੀ ਅਰਬਪਤੀ ਜੇਮਜ਼ ਕਰਾਊਨ ਦੀ ਕੋਲੋਰਾਡੋ ‘ਚ ਇਕ ਰੇਸਟਰੈਕ ‘ਤੇ ਹੋਏ ਕਾਰ ਹਾਦਸੇ ‘ਚ ਮੌਤ ਹੋਣ ਦੀ ਖਬਰ ਹੈ। ਉਹ 70 ਸਾਲ ਦੇ ਸਨ। ਪਿਟਕਿਨ ਕਾਊਂਟੀ ਕੋਰੋਨਰ ਦਫਤਰ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਸ਼ਿਕਾਗੋ ‘ਚ ਲੋਕਪ੍ਰਿਯ ਜੇਮਜ਼ ਕਰਾਊਨ ਦੀ ਕਾਰ ਵੁੱਡੀ ਕਰੀਕ ਵਿਚ ਐਸਪਨ ਮੋਟਰਸਪੋਰਟਸ ਪਾਰਕ ‘ਚ ਹਾਦਸਾਗ੍ਰਸਤ ਹੋ ਗਈ। ਇਸ ਹਾਦਸੇ ਵਿਚ ਹੋਰ ਕੋਈ ਵਾਹਨ ਸ਼ਾਮਲ ਨਹੀਂ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਉਸ ਦੀ ਕਾਰ ਇਕ ਮੋੜ ‘ਤੇ ਨਿਰਧਾਰਤ ਮਾਰਗ ਉਪਰ ਜਾਣ ਦੀ ਬਜਾਏ ਇਕ ਰੋਕ ਨਾਲ ਟਕਰਾਅ ਗਈ। ਹਾਲਾਂਕਿ ਮੌਤ ਦੇ ਕਾਰਨ ਦਾ ਪਤਾ ਡਾਕਟਰੀ ਜਾਂਚ ਉਪਰੰਤ ਹੀ ਲੱਗੇਗਾ ਪ੍ਰੰਤ ਸਮਝਿਆ ਜਾਂਦਾ ਹੈ ਕਿ ਮਾਨਸਿਕ ਸਦਮਾ ਉਸ ਦੀ ਮੌਤ ਦਾ ਕਾਰਨ ਬਣਿਆ। ਫੋਰਬਸ ਅਨੁਸਾਰ ਜੇਮਜ਼ ਕਰਾਊਨ ਦੀ ਅਨੁਮਾਨਤ ਜਾਇਦਾਦ 10.2 ਅਰਬ ਡਾਲਰ ਹੈ।