#AMERICA

ਅਮਰੀਕੀ ਅਦਾਲਤ ਵੱਲੋਂ ਤਹੱਵੁਰ ਰਾਣਾ ਦੀ ਪਟੀਸ਼ਨ ਰੱਦ

-ਭਾਰਤ ਨੂੰ ਸੌਂਪਣ ਬਾਰੇ ਫ਼ੈਸਲਾ ਛੇਤੀ ਹੋਣ ਦੀ ਆਸ
ਵਾਸ਼ਿੰਗਟਨ, 20 ਅਪ੍ਰੈਲ (ਪੰਜਾਬ ਮੇਲ)- ਅਮਰੀਕਾ ਦੀ ਅਦਾਲਤ ਨੇ 2008 ਦੇ ਮੁੰਬਈ ਅੱਤਵਾਦੀ ਹਮਲੇ ਦੇ ਕੇਸ ਵਿਚ ਲੋੜੀਂਦੇ ਪਾਕਿਸਤਾਨੀ ਮੂਲ ਦੇ ਕੈਨੇਡੀਅਨ ਕਾਰੋਬਾਰੀ ਤਹੱਵੁਰ ਰਾਣਾ ਦੀ ਸਰਕਾਰੀ ਵਕੀਲਾਂ ਨਾਲ ਮੀਟਿੰਗ (ਸਟੇਟਸ ਕਾਨਫਰੰਸ) ਦੀ ਪਟੀਸ਼ਨ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਉਸ ਨੂੰ ਅਗਲੇ 30 ਦਿਨਾਂ ਦੇ ਅੰਦਰ ਭਾਰਤ ਹਵਾਲੇ ਕਰਨ ਬਾਰੇ ਫੈਸਲਾ ਆਉਣ ਦੀ ਉਮੀਦ ਹੈ। ਲਾਸ ਏਂਜਲਸ ਜ਼ਿਲ੍ਹਾ ਅਦਾਲਤ ਦੀ ਜੱਜ ਨੇ ਇਸ ਮੁੱਦੇ ‘ਤੇ ਜੂਨ 2021 ਵਿਚ ਸੁਣਵਾਈ ਕੀਤੀ ਸੀ ਅਤੇ ਕਾਗਜ਼ਾਂ ਦਾ ਆਖਰੀ ਸੈੱਟ ਜੁਲਾਈ 2021 ਵਿਚ ਅਦਾਲਤ ਨੂੰ ਸੌਂਪਿਆ ਗਿਆ ਸੀ। ਇਸ ਅਦਾਲਤ ਨੇ ਹਾਲੇ ਤੱਕ ਅਮਰੀਕੀ ਸਰਕਾਰ ਦੀ ਰਾਣਾ ਨੂੰ ਭਾਰਤ ਹਵਾਲੇ ਕਰਨ ਦੀ ਬੇਨਤੀ ‘ਤੇ ਫੈਸਲਾ ਸੁਣਾਉਣਾ ਹੈ।

Leave a comment