#AMERICA

ਅਮਰੀਕਾ 1 ਮਾਰਚ ਤੋਂ ਪ੍ਰੀਮੀਅਮ ਵੀਜ਼ਾ ਪ੍ਰੋਸੈਸਿੰਗ ਫੀਸ ਵਧਾਏਗਾ

ਵਾਸ਼ਿੰਗਟਨ ਡੀ.ਸੀ., 14 ਜਨਵਰੀ (ਪੰਜਾਬ ਮੇਲ)- ਹੋਮਲੈਂਡ ਸਕਿਰਿਟੀ ਵਿਭਾਗ ਨੇ ਕਿਹਾ ਹੈ ਕਿ ਯੂ.ਐੱਸ. ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ 1 ਮਾਰਚ 2026 ਤੋਂ ਪ੍ਰੀਮੀਅਮ ਵੀਜ਼ਾ ਪ੍ਰੋਸੈਸਿੰਗ ਅਰਜ਼ੀਆਂ ਲਈ ਫੀਸ ਵਧਾਉਣ ਜਾ ਰਿਹਾ ਹੈ। ਨਵੀਂ ਨੀਤੀ ਦੇ ਤਹਿਤ H-2B ਜਾਂ R-1 ਗੈਰ ਪ੍ਰਵਾਸੀ ਸਥਿਤੀ ਲਈ ਫਾਰਮ I-129 ਪਟੀਸ਼ਨਾਂ ਲਈ ਪ੍ਰੀਮੀਅਮ ਪ੍ਰੋਸੈਸਿੰਗ ਫੀਸ 1685 ਡਾਲਰ ਤੋਂ ਵੱਧ ਕੇ 1780 ਡਾਲਰ ਹੋ ਜਾਵੇਗੀ। H-1B, L-1, O, P, Q, ਅਤੇ TN ਸ਼੍ਰੇਣੀਆਂ ਸਮੇਤ ਯੋਗ ਫਾਰਮ I-129 ਵਰਗੀਕਰਨ ਲਈ ਫੀਸ 2805 ਡਾਲਰ ਤੋਂ ਵੱਧ ਕੇ 2965 ਡਾਲਰ ਹੋ ਜਾਵੇਗੀ।
ਇਹੀ ਰੋਜ਼ਗਾਰ ਆਧਾਰਿਤ ਸ਼੍ਰੇਣੀਆਂ ਵਿਚ ਫਾਰਮ I-140 ਪ੍ਰਵਾਸੀ ਪਟੀਸ਼ਨਾਂ ‘ਤੇ ਲਾਗੂ ਹੋਵੇਗਾ। ਪ੍ਰੀਮੀਅਮ ਪ੍ਰੋਸੈਸਿੰਗ ਫੀਸ ਵੀ 2805 ਡਾਲਰ ਤੋਂ ਵੱਧ ਕੇ 2965 ਡਾਲਰ ਹੋ ਜਾਵੇਗੀ।
F, J ਅਤੇ M ਸ਼੍ਰੇਣੀਆਂ ਵਿਚ ਗੈਰ ਪ੍ਰਵਾਸੀ ਸਥਿਤੀ ਨੂੰ ਵਧਾਉਣ ਜਾਂ ਬਦਲਣ ਲਈ ਫਾਰਮ I-539 ਅਰਜ਼ੀਆਂ ਲਈ ਫੀਸ 1965 ਡਾਲਰ ਤੋਂ ਵੱਧ ਕੇ 2075 ਹੋ ਜਾਵੇਗੀ।
ਵਿਭਾਗ ਨੇ ਕਿਹਾ ਹੈ ਕਿ ਉੱਚ ਫੀਸਾਂ ਤੋਂ ਪੈਦਾ ਹੋਣ ਵਾਲੇ ਮਾਲੀਏ ਦੀ ਵਰਤੋਂ ਪ੍ਰੀਮੀਅਮ ਪ੍ਰੋਸੈਸਿੰਗ ਸੇਵਾਵਾਂ ਦਾ ਸਮਰਥਨ ਕਰਨ, ਨਿਰਣਾ ਪ੍ਰਕਿਰਿਆਵਾਂ ਨੂੰ ਬਿਹਤਰ ਬਣਾਉਣ, ਕੇਸ ਬੈਕਲਾਗ ਦਾ ਜਵਾਬ ਦੇਣ ਅਤੇ ਯੂ.ਐੱਸ.ਸੀ.ਆਈ.ਐੱਸ. ਫੈਸਲਾ ਅਤੇ ਨੈਚੂਰਲਾਈਜ਼ੇਸ਼ਨ ਕਾਰਜਾਂ ਨੂੰ ਫੰਡ ਦੇਣ ਲਈ ਕੀਤੀ ਜਾਵੇਗੀ।