#AMERICA

ਅਮਰੀਕਾ-ਸੀਨੀਅਰ ਗੇਮਾਂ ਵਿਚ ਡਾ. ਦਰਸ਼ਨ ਸਿੰਘ ਭੁੱਲਰ ਨੇ ਜਿੱਤਿਆ ਗੋਲਡ ਮੈਡਲ

ਅਮਰੀਕਾ (ਜਾਰਜੀਆ), 2 ਅਕਤੂਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਵਾਰਨਰ ਰੌਬਿਨਸ ਜਾਰਜੀਆ (ਸਤੰਬਰ 19-23-2023) ਵਿਖੇ ਆਯੋਜਿਤ ਜਾਰਜੀਆ ਗੋਲਡਨ ਓਲੰਪਿਕ ਸੀਨੀਅਰ ਖੇਡਾਂ ਹੋਈਆਂ। ਇਨ੍ਹਾਂ ਖੇਡਾਂ ਵਿਚ ਹਿੱਸਾ ਲੈਣ ਲਈ ਅਮਰੀਕਾ ਦੇ ਸੈਂਕੜੇ ਸੀਨੀਅਰ ਖਿਡਾਰੀ ਪਹੁੰਚੇ ਹੋਏ ਸਨ। ਇਨ੍ਹਾਂ ਖੇਡਾਂ ਵਿਚ ਜਾਰਜੀਆ ਨਿਵਾਸੀ ਪੰਜਾਬੀ ਸੀਨੀਅਰ ਖਿਡਾਰੀ ਦਰਸ਼ਨ ਸਿੰਘ ਭੁੱਲਰ ਨੇ ਵੀ ਕਿਸਮਤ ਅਜ਼ਮਾਈ ਅਤੇ 65-69 ਸਾਲ ਉਮਰ ਵਰਗ ਵਿਚ 50 ਮੀਟਰ ਦੌੜ ਵਿਚ ਗੋਲਡ ਮੈਡਲ, 200 ਮੀਟਰ ਦੌੜ ਵਿਚ ਚਾਂਦੀ ਦਾ ਤਗ਼ਮਾ ਅਤੇ 400 ਮੀਟਰ ਦੌੜ ਵਿਚ ਕਾਂਸੀ ਦਾ ਤਗ਼ਮਾ ਜਿੱਤਿਆ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਦਰਸ਼ਨ ਸਿੰਘ ਭੁੱਲਰ ਪੰਜਾਬ ਤੋਂ ਸੰਗਰੂਰ ਏਰੀਏ ਨੂੰ ਬਲੌਗ ਕਰਦੇ ਹਨ ਅਤੇ ਸੇਵਾਮੁਕਤ ਪ੍ਰਿੰਸੀਪਲ ਪੀ.ਐੱਚ.ਡੀ. ਹਨ। ਡਾ. ਭੁੱਲਰ ਨੇ 2018 ਵਿਚ ਵੀ ਸੀਨੀਅਰ ਗੇਮਾਂ ਵਿਚ ਮੈਡਲ ਹਿੱਸਾ ਲਿਆ ਸੀ।

Leave a comment