ਵਾਸ਼ਿੰਗਟਨ, 16 ਮਾਰਚ (ਪੰਜਾਬ ਮੇਲ)- ਈਰਾਨ ਅਤੇ ਅਮਰੀਕਾ ਵਿਚਕਾਰ ਜਾਰੀ ਫੌਜੀ ਟਕਰਾਅ ਦੇ ਵਿਚਕਾਰ, ਵ੍ਹਾਈਟ ਹਾਊਸ ਨੇ ਇਸ ਜੰਗ ‘ਤੇ ਹੋਣ ਵਾਲੇ ਭਾਰੀ ਖਰਚੇ ਦਾ ਖੁਲਾਸਾ ਕੀਤਾ ਹੈ। ਰਾਸ਼ਟਰੀ ਆਰਥਿਕ ਕੌਂਸਲ ਦੇ ਨਿਰਦੇਸ਼ਕ ਕੇਵਿਨ ਹੈਸੈਟ ਨੇ ਐਤਵਾਰ ਨੂੰ ਦੱਸਿਆ ਕਿ ਅਮਰੀਕਾ ਹੁਣ ਤੱਕ ਈਰਾਨ ਨਾਲ ਜੰਗ ‘ਤੇ ਲਗਭਗ 12 ਅਰਬ ਅਮਰੀਕੀ ਡਾਲਰ ਖਰਚ ਕਰ ਚੁੱਕਾ ਹੈ।
ਹੈਸੈਟ ਨੇ ਇਹ ਜਾਣਕਾਰੀ ਮਸ਼ਹੂਰ ਪ੍ਰੋਗਰਾਮ ‘ਫੇਸ ਦ ਨੇਸ਼ਨ’ ਵਿਚ ਗੱਲਬਾਤ ਦੌਰਾਨ ਦਿੱਤੀ। ਜਦੋਂ ਉਨ੍ਹਾਂ ਨੂੰ ਜੰਗ ‘ਤੇ ਹੋਣ ਵਾਲੇ ਹੁਣ ਤੱਕ ਦੇ ਖਰਚੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਨਵੀਂ ਰਿਪੋਰਟ ਦੇ ਹਵਾਲੇ ਨਾਲ 12 ਅਰਬ ਡਾਲਰ ਦੀ ਸੰਖਿਆ ਦੀ ਪੁਸ਼ਟੀ ਕੀਤੀ।
ਇਹ ਪੁੱਛੇ ਜਾਣ ‘ਤੇ ਕਿ ਕੀ ਅਮਰੀਕਾ ਨੂੰ ਜੰਗ ਜਾਰੀ ਰੱਖਣ ਲਈ ਅਮਰੀਕੀ ਸੰਸਦ (ਕਾਂਗਰਸ) ਤੋਂ ਹੋਰ ਪੈਸੇ ਮੰਗਣ ਦੀ ਲੋੜ ਪਵੇਗੀ, ਹੈਸੈਟ ਨੇ ਜਵਾਬ ਦਿੱਤਾ ਕਿ ਫਿਲਹਾਲ ਅਮਰੀਕਾ ਕੋਲ ਉਹ ਸਭ ਕੁਝ ਮੌਜੂਦ ਹੈ, ਜਿਸਦੀ ਉਸਨੂੰ ਲੋੜ ਹੈ।
ਉਨ੍ਹਾਂ ਨੇ ਅੱਗੇ ਕਿਹਾ ਕਿ ਭਵਿੱਖ ਵਿਚ ਹੋਰ ਫੰਡਾਂ ਦੀ ਮੰਗ ਕਰਨੀ ਹੈ ਜਾਂ ਨਹੀਂ, ਇਹ ਇੱਕ ਅਜਿਹਾ ਵਿਸ਼ਾ ਹੈ, ਜਿਸ ਦੀ ਪੜਤਾਲ ਪ੍ਰਬੰਧਨ ਅਤੇ ਬਜਟ ਦਫ਼ਤਰ (ਓ.ਐੱਮ.ਬੀ.) ਦੇ ਨਿਰਦੇਸ਼ਕ ਰਸੇਲ ਵਾਟ ਕਰਨਗੇ। ਈਰਾਨ ਅਤੇ ਅਮਰੀਕਾ ਵਿਚਕਾਰ ਵਧਦੇ ਤਣਾਅ ਅਤੇ ਇਸ ਜੰਗੀ ਖਰਚੇ ਨੇ ਅਮਰੀਕਾ ਦੀ ਅੰਦਰੂਨੀ ਰਾਜਨੀਤੀ ਅਤੇ ਆਰਥਿਕ ਨੀਤੀਆਂ ‘ਤੇ ਨਵੀਂ ਚਰਚਾ ਛੇੜ ਦਿੱਤੀ ਹੈ।
ਅਮਰੀਕਾ ਵੱਲੋਂ ਹੁਣ ਤੱਕ ਈਰਾਨ ਨਾਲ ਜੰਗ ‘ਤੇ ਲਗਭਗ 12 ਅਰਬ ਡਾਲਰ ਖਰਚ

