#AMERICA

ਅਮਰੀਕਾ ਵੱਲੋਂ ਯੂਕਰੇਨ ਨੂੰ 32.5 ਕਰੋੜ ਡਾਲਰ ਫ਼ੌਜੀ ਸਹਾਇਤਾ ਵਜੋਂ ਦੇਣ ਦਾ ਐਲਾਨ

ਵਾਸ਼ਿੰਗਟਨ, 22 ਸਤੰਬਰ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਵ੍ਹਾਈਟ ਹਾਊਸ ਵਿਚ ਯੂਕਰੇਨ ਦੇ ਆਪਣੇ ਹਮਰੁਤਬਾ ਵਲਾਦੀਮੀਰ ਜ਼ੈਲੇਂਸਕੀ ਦੀ ਮੇਜ਼ਬਾਨੀ ਕਰਦੇ ਹੋਏ ਜੰਗ ਪ੍ਰਭਾਵਿਤ ਦੇਸ਼ ਨੂੰ ਨਵੀਂ ਫੌਜੀ ਸਹਾਇਤਾ ਦੇ ਤੌਰ ‘ਤੇ 32.5 ਕਰੋੜ ਡਾਲਰ ਦੇਣ ਦਾ ਐਲਾਨ ਕੀਤਾ ਅਤੇ ਰੂਸ ਦੇ ਹਮਲੇ ਤੋਂ ਉਸ ਦੀ ਰੱਖਿਆ ਕਰਨ ਦਾ ਸੰਕਲਪ ਲਿਆ। ਵ੍ਹਾਈਟ ਹਾਊਸ ਵਿਚ ਵੀਰਵਾਰ ਨੂੰ ਹੋਈ ਮੀਟਿੰਗ ਦੋਹਾਂ ਆਗੂਆਂ ਵਿਚਾਲੇ ਛੇਵੀਂ ਨਿੱਜੀ ਮੁਲਾਕਾਤ ਸੀ।

Leave a comment