ਕਾਠਮੰਡੂ, 9 ਜੂਨ (ਪੰਜਾਬ ਮੇਲ)- ਅਮਰੀਕਾ ਨੇ 2015 ਦੇ ਭੂਚਾਲ ਤੋਂ ਬਾਅਦ ਨੇਪਾਲ ਨੂੰ ਦਿੱਤਾ ਗਿਆ ਆਰਜ਼ੀ ਸੁਰੱਖਿਆ ਦਰਜਾ (ਟੀ.ਪੀ.ਐੱਸ.) ਖਤਮ ਕਰ ਦਿੱਤਾ ਹੈ। ਇਹ ਜਾਣਕਾਰੀ ਇੱਕ ਮੀਡੀਆ ਰਿਪੋਰਟ ‘ਚ ਦਿੱਤੀ ਗਈ ਹੈ। ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ (ਡੀ.ਐੱਚ.ਐੱਸ.) ਵੱਲੋਂ ਬੀਤੇ ਦਿਨੀਂ ਜਾਰੀ ਨੋਟਿਸ ‘ਚ ਕਿਹਾ ਗਿਆ ਹੈ ਕਿ ਇਸ ਸਾਲ 24 ਜੂਨ ਨੂੰ ਟੀ.ਪੀ.ਐੱਸ. ਦੀ ਮਿਆਦ ਖਤਮ ਹੋਣ ਤੋਂ ਬਾਅਦ ਇਸ ਨੂੰ ਨੇਪਾਲ ਲਈ ਨਹੀਂ ਵਧਾਇਆ ਜਾਵੇਗਾ। ਮੀਡੀਆ ਰਿਪੋਰਟ ਅਨੁਸਾਰ ਡੀ.ਐੱਚ.ਐੱਸ. ਸਕੱਤਰ ਕ੍ਰਿਸਟੀ ਨੋਇਮ ਨੇ ਕਿਹਾ ਕਿ ਲਾਭਪਾਤਰੀਆਂ ਨੂੰ 5 ਅਗਸਤ ਤੱਕ 60 ਦਿਨ ਦਾ ਸਮਾਂ ਦਿੱਤਾ ਜਾਵੇਗਾ। ਟੀ.ਪੀ.ਐੱਸ. ਬਿਨਾਂ ਕਿਸੇ ਹੋਰ ਕਾਨੂੰਨੀ ਸਥਿਤੀ ਦੇ ਨਾਮਜ਼ਦ ਮੁਲਕਾਂ ਤੋਂ ਆਉਣ ਵਾਲੇ ਪ੍ਰਵਾਸੀਆਂ ਨੂੰ 18 ਮਹੀਨੇ ਤੱਕ ਅਮਰੀਕਾ ‘ਚ ਰਹਿਣ ਦੀ ਕਾਨੂੰਨੀ ਅਥਾਰਿਟੀ ਪ੍ਰਾਪਤ ਕਰਨ ਦੀ ਇਜਾਜ਼ਤ ਦਿੰਦਾ ਹੈ।
ਅਮਰੀਕਾ ਵੱਲੋਂ ਨੇਪਾਲ ਦਾ ਵਿਸ਼ੇਸ਼ ਦਰਜਾ ਰੱਦ
