#AMERICA

ਅਮਰੀਕਾ ਵੀਜ਼ਾ ਬੁਲੇਟਿਨ; ਪਰਿਵਾਰਕ ਸਪਾਂਸਰਡ ਵੀਜ਼ਾ ਅਰਜ਼ੀਆਂ ਦੇ ਨਿਪਟਾਰੇ ਦੀਆਂ ਤਾਰੀਖਾਂ ‘ਚ ਹੋਈ ਮਾਮੂਲੀ ਹਿਲਜੁੱਲ

ਵਾਸ਼ਿੰਗਟਨ ਡੀ.ਸੀ., 11 ਜੂਨ (ਪੰਜਾਬ ਮੇਲ)-ਯੂ.ਐੱਸ. ਡਿਪਾਰਟਮੈਂਟ ਆਫ ਸਟੇਟ ਵੱਲੋਂ ਜੁਲਾਈ 2025 ਦਾ ਵੀਜ਼ਾ ਬੁਲੇਟਿਨ ਜਾਰੀ ਕਰ ਦਿੱਤਾ ਗਿਆ ਹੈ। ਇਸ ਮਹੀਨੇ ਮਾਮੂਲੀ ਜਿਹੀ ਹਿਲਜੁਲ ਦੇਖਣ ਨੂੰ ਮਿਲੀ ਹੈ।
ਫਾਈਨਲ ਐਕਸ਼ਨ ਡੇਟ ਵਿਚ F-1 ਕੈਟਾਗਰੀ ‘ਚ ਆਉਂਦੇ ਅਮਰੀਕਨ ਸਿਟੀਜ਼ਨ ਦੇ 21 ਸਾਲ ਤੋਂ ਘੱਟ ਉਮਰ ਦੇ ਅਣਵਿਆਹੇ ਬੱਚੇ, ਉਨ੍ਹਾਂ ਦੀ ਸਮਾਂ ਸੂਚੀ 15 ਜੁਲਾਈ, 2016 ਦਰਸਾ ਰਹੀ ਹੈ।
ਗਰੀਨ ਕਾਰਡ ਹੋਲਡਰ ਪਤੀ-ਪਤਨੀ ਦੇ 21 ਸਾਲ ਤੋਂ ਘੱਟ ਬੱਚੇ, ਜਿਹੜੇ ਕਿ F-2A ਕੈਟਾਗਰੀ ‘ਚ ਆਉਂਦੇ ਹਨ, ਉਨ੍ਹਾਂ ਦੀ ਤਰੀਕ 1 ਸਤੰਬਰ, 2022 ਚੱਲ ਰਹੀ ਹੈ।
ਗਰੀਨ ਕਾਰਡ ਹੋਲਡਰ ਵੱਲੋਂ ਅਪਲਾਈ ਕੀਤੇ 21 ਸਾਲ ਤੋਂ ਵੱਧ ਉਮਰ ਦੇ ਬੱਚੇ, ਜੋ ਕਿ F-2B ਕੈਟਾਗਰੀ ਨਾਲ ਸੰਬੰਧਤ ਹਨ, ਅਰਜ਼ੀਕਾਰਾਂ ਦੀ ਉਡੀਕ ਮਿਤੀ ਇਸ ਵੇਲੇ 15 ਅਕਤੂਬਰ, 2016 ਚੱਲ ਰਹੀ ਹੈ।
ਯੂ.ਐੱਸ. ਸਿਟੀਜ਼ਨ ਦੇ ਵਿਆਹੇ ਹੋਏ ਬੱਚੇ ਤੇ ਉਨ੍ਹਾਂ ਦੇ ਅੱਗਿਓਂ ਛੋਟੇ ਬੱਚੇ ਯਾਨੀ ਕਿ F-3 ਕੈਟਾਗਰੀ ਲਈ ਜਿਨ੍ਹਾਂ ਨੇ ਅਪਲਾਈ ਕੀਤਾ ਹੈ, ਉਨ੍ਹਾਂ ਦੀ ਤਰੀਕ 1 ਅਗਸਤ, 2011 ਦਰਸਾ ਰਹੀ ਹੈ।
ਅਮਰੀਕਾ ਦੇ ਜਿਹੜੇ ਸਿਟੀਜ਼ਨ ਨਾਗਰਿਕਾਂ ਵੱਲੋਂ ਭਾਰਤ ‘ਚ ਰਹਿ ਰਹੇ ਆਪਣੇ ਭੈਣਾਂ-ਭਰਾਵਾਂ ਨੂੰ F-4 ਕੈਟਾਗਰੀ ਲਈ ਅਪਲਾਈ ਕੀਤਾ ਹੈ, ਅਤੇ ਭੈਣ-ਭਰਾਵਾਂ ਅਤੇ ਉਨ੍ਹਾਂ ਦੇ ਬੱਚੇ ਜਿਹੜੇ 21 ਸਾਲ ਤੋਂ ਘੱਟ ਹਨ, ਉਨ੍ਹਾਂ ਲਈ ਤਰੀਕ 8 ਜੁਲਾਈ, 2006 ਚੱਲ ਰਹੀ ਹੈ।
ਪਰਿਵਾਰਕ ਸਪਾਂਸਰਡ ਵੀਜ਼ਾ ਅਰਜ਼ੀਆਂ ਭਰਨ ਦੀਆਂ ਤਾਰੀਖਾਂ ਲਈ ਜੁਲਾਈ  ਵੀਜ਼ਾ ਬੁਲੇਟਿਨ ਦੀਆਂ ਤਰੀਕਾਂ ਇਸ ਤਰ੍ਹਾਂ ਹਨ :
F-4 ਕੈਟਾਗਰੀ ਲਈ 1 ਦਸੰਬਰ, 2006, F-3 ਕੈਟਾਗਰੀ ਲਈ 22 ਜੁਲਾਈ, 2012, F-2B ਕੈਟਾਗਰੀ ਲਈ 1 ਜਨਵਰੀ, 2017, F-2A ਕੈਟਾਗਰੀ ਲਈ 1 ਮਾਰਚ 2025 ਅਤੇ F-1 ਕੈਟਾਗਰੀ ਲਈ 1 ਸਤੰਬਰ 2017 ਵਾਲਿਆਂ ਕੋਲੋਂ ਸਪੋਰਟਿੰਗ ਪੇਪਰ ਮੰਗਵਾਏ ਜਾ ਰਹੇ ਹਨ।