ਸੈਕਰਾਮੈਂਟੋ, 24 ਦਸੰਬਰ (ਪੰਜਾਬ ਮੇਲ)- ਅੱਜਕੱਲ੍ਹ ਛੁੱਟੀਆਂ ਦੇ ਦਿਨ ਚੱਲ ਰਹੇ ਹਨ, ਜਿਸ ਕਰਕੇ ਸੜਕਾਂ ‘ਤੇ ਆਵਾਜਾਈ ਕਾਫੀ ਦੇਖਣ ਨੂੰ ਮਿਲਦੀ ਹੈ। ਇਨ੍ਹਾਂ ਛੁੱਟੀਆਂ ਨਾਲ ਸੰਬੰਧਤ ਬਹੁਤ ਸਾਰੀਆਂ ਪਾਰਟੀਆਂ ਵੀ ਹੁੰਦੀਆਂ ਹਨ, ਜਿੱਥੇ ਲੋਕ ਅਕਸਰ ਹੀ ਸ਼ਰਾਬ ਦਾ ਸੇਵਨ ਕਰ ਲੈਂਦੇ ਹਨ ਅਤੇ ਵਾਪਸ ਜਾਣ ਲੱਗਿਆਂ ਖੁਦ ਗੱਡੀ ਚਲਾ ਕੇ ਜਾਂਦੇ ਹਨ। ਪਰ ਰਸਤੇ ਵਿਚ ਕਿਸੇ ਨਾ ਕਿਸੇ ਤਰ੍ਹਾਂ ਪੁਲਿਸ ਦੇ ਅੜਿੱਕੇ ਆ ਜਾਂਦੇ ਹਨ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਹੋ ਸਕਦੀ ਹੈ ਅਤੇ ਇਸ ਨਾਲ ਉਨ੍ਹਾਂ ਦਾ ਇਮੀਗ੍ਰੇਸ਼ਨ ਸਟੇਟਸ ‘ਤੇ ਵੀ ਫਰਕ ਪੈ ਸਕਦਾ ਹੈ। ਛੁੱਟੀਆਂ ਕਰਕੇ ਪੁਲਿਸ ਅਤੇ ਹੋਰ ਸੁਰੱਖਿਆ ਦਸਤਿਆਂ ਨੂੰ ਵਿਸ਼ੇਸ਼ ਗ੍ਰਾਂਟਾਂ ਦਿੱਤੀਆਂ ਗਈਆਂ ਹਨ, ਤਾਂਕਿ ਉਹ ਨਸ਼ੇ ਵਿਚ ਗੱਡੀ ਚਲਾਉਣ ਵਾਲੇ ਡਰਾਈਵਰਾਂ ਉੱਤੇ ਅੱਖ ਰੱਖਣ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ। ਇਨ੍ਹਾਂ ਦਿਨਾਂ ਵਿਚ ਸਾਨੂੰ ਕਈ ਖਬਰਾਂ ਸੁਣਨ ਨੂੰ ਮਿਲ ਰਹੀਆਂ ਹਨ, ਜਿਸ ਅਨੁਸਾਰ ਨਸ਼ੇ ਵਿਚ ਗੱਡੀ ਚਲਾਉਣ ਕਾਰਨ ਬਹੁਤ ਸਾਰੇ ਲੋਕਾਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਜਾ ਰਿਹਾ ਹੈ। ਬਿਹਤਰ ਹੈ ਕਿ ਅਮਰੀਕਾ ਵਿਚ ਹੁਣ ਨਸ਼ਾ ਕਰਕੇ ਡਰਾਈਵਿੰਗ ਨਾ ਕੀਤੀ ਜਾਵੇ।
ਅਮਰੀਕਾ ਵਿਚ ਨਸ਼ਾ ਕਰਕੇ ਗੱਡੀ ਨਾ ਚਲਾਓ

