-ਅੰਤਿਮ ਅਰਦਾਸ 20 ਨੂੰ
ਸਰੀ, 15 ਦਸੰਬਰ (ਪੰਜਾਬ ਮੇਲ)- ਅਮਰੀਕਾ ਦੇ ਇੰਡੀਆਨਾ ਰਾਜ ਵਿਚਲੇ ਸ਼ਹਿਰ ਇੰਡੀਅਨ ਐਪਲਸ ਵਿਚ ਰਹਿ ਕੇ ਕਾਰੋਬਾਰ ਕਰ ਰਹੇ ਸ: ਹਰਚੰਦ ਸਿੰਘ ਗਿੱਲ, ਵਾਸੀ ਘੋਲੀਆ ਖੁਰਦ (ਮੋਗਾ) ਦਾ ਲੰਮੀ ਬਿਮਾਰੀ ਉਪਰੰਤ ਦਿਹਾਂਤ ਹੋ ਗਿਆ। ਉਹ ਕਰੀਬ 73 ਵਰ੍ਹਿਆਂ ਦੇ ਸਨ। ਸ: ਗਿੱਲ ਪਿਛਲੇ ਕਰੀਬ 2 ਸਾਲ ਤੋਂ ਬਿਮਾਰ ਚਲੇ ਆ ਰਹੇ ਸਨ ਅਤੇ ਅਮਰੀਕਾ ਵਿਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਉਨ੍ਹਾਂ ਦੇ ਸਪੁੱਤਰ ਹਰਮੰਦਰ ਸਿੰਘ ਗਿੱਲ ਵਲੋਂ ਪਹਿਲਾਂ ਟਰੱਕਿੰਗ ਕੰਪਨੀ ਸ਼ੁਰੂ ਕੀਤੀ ਸੀ, ਫਿਰ ਗੈਸ ਸਟੇਸ਼ਨਾਂ ਦੀ ਸ਼ੁਰੂਆਤ ਕੀਤੀ। ਉਸਤੋਂ ਬਾਅਦ ਪੰਜਾਬੀ ਰੈਸਟੋਰੈਂਟ ਚਲਾਉਣ ਦੀ ਵੀ ਤਿਆਰੀ ਚੱਲ ਰਹੀ ਸੀ। ਇਨ੍ਹਾਂ ਕਾਰੋਬਾਰਾਂ ਲਈ ਹਰਮੰਦਰ ਸਿੰਘ ਗਿੱਲ ਦੇ ਪਿਤਾ ਹਰਚੰਦ ਸਿੰਘ ਗਿੱਲ ਦਾ ਵੱਡਾ ਯੋਗਦਾਨ ਤੇ ਹੌਂਸਲਾ ਆਪਣੇ ਪੁੱਤਰ ਨੂੰ ਮਿਲ ਰਿਹਾ ਸੀ। ਉਨ੍ਹਾਂ ਦੇ ਅਚਨਚੇਤ ਦਿਹਾਂਤ ‘ਤੇ ਅਮਰੀਕਾ ਵਸਦੇ ਪੰਜਾਬੀ ਭਾਈਚਾਰੇ ਤੋਂ ਇਲਾਵਾ ਪੰਜਾਬ ਦੀਆਂ ਵੱਖ-ਵੱਖ ਰਾਜਨੀਤਿਕ, ਧਾਰਮਿਕ ਤੇ ਸਮਾਜਿਕ ਸੰਸਥਾਵਾਂ ਵਲੋਂ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿਚ ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਨੌਜਵਾਨ ਆਗੂ ਕਮਲਜੀਤ ਸਿੰਘ ਬਰਾੜ, ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਮੇਜਰ ਸਿੰਘ ਮੁੱਲ੍ਹਾਂਪੁਰ, ਕੈਨੇਡੀਅਨ ਫੂਡ ਇੰਸਪੈਕਟਰ ਗੁਰਮਿੰਦਰ ਸਿੰਘ ਚਹਿਲ, ਅਵਤਾਰ ਸਿੰਘ ਸਿੱਧੂ ਦੌਧਰ (ਅਮਰੀਕਾ), ਗੁਰਪ੍ਰੀਤ ਸਿੰਘ ਤੂਰ ਕੈਨੇਡਾ, ਰਾਜਸਤਿੰਦਰ ਸਿੰਘ ਕੈਨੇਡਾ, ਦੀਪਇੰਦਰ ਸਿੰਘ ਮਲਕ ਕੈਨੇਡਾ, ਜਗਦੀਪ ਸਿੰਘ ਸੰਘੇੜਾ ਅਮਰੀਕਾ, ਤਜਿੰਦਰ ਸਿੰਘ ਗਿੱਲ ਘੋਲੀਆ, ਪਰਵਿੰਦਰ ਸਿੰਘ ਗਿੱਲ, ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਿੰ; ਬਲਦੇਵ ਬਾਵਾ, ਗਿਆਨੀ ਜਸਮਿੰਦਰ ਸਿੰਘ ਸਰਾਂ ਆਦਿ ਸ਼ਾਮਿਲ ਹਨ। ਪ੍ਰਵਾਸੀ ਪੰਜਾਬੀ ਲੇਖਕ ਤੇ ਪੱਤਰਕਾਰ ਗੁਰਪ੍ਰੀਤ ਸਿੰਘ ਤਲਵੰਡੀ ਨੇ ਜਾਣਕਾਰੀ ਦਿੰਦਿਆਂ ਦੱਦਿਆ ਕਿ ਸਵ: ਹਰਚੰਦ ਸਿੰਘ ਗਿੱਲ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 20 ਦਸੰਬਰ, ਦਿਨ ਸ਼ਨਿੱਚਰਵਾਰ ਨੂੰ ਸ਼ੈਰਲੀ ਬ੍ਰ੍ਰਦਰਜ਼ ਮੌਰਚਰੀ ਐਂਡ ਕਰੀਮੇਟਰੀ, ਥੌਂਪਸਨ ਰੋਡ ਇੰਡੀਅਨ ਐਪਲਸ ਵਿਚ ਹੋਣ ਤੋਂ ਬਾਅਦ ਅੰਤਿਮ ਅਰਦਾਸ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਗੁਰਦੁਆਰਾ ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅਰਲਿੰਗਟਨ ਐਵੀਨਿਊ, ਇੰਡੀਅਨ ਐਪਲਸ ਵਿਖੇ ਹੋਵੇਗੀ।
ਅਮਰੀਕਾ ਵਸਦੇ ਪੰਜਾਬੀ ਕਾਰੋਬਾਰੀ ਹਰਚੰਦ ਸਿੰਘ ਗਿੱਲ ਦਾ ਅਚਨਚੇਤ ਦਿਹਾਂਤ

