#AMERICA

ਅਮਰੀਕਾ : ਭਾਰਤੀ-ਗੁਜਰਾਤੀ ਧਰਮੇਨ ਪਟੇਲ ਡਰੱਗ ਤਸਕਰੀ ਮਾਮਲੇ ‘ਚ ਗ੍ਰਿਫ਼ਤਾਰ

ਨਿਊਯਾਰਕ, 8 ਅਗਸਤ (ਰਾਜ ਗੋਗਨਾ/ਪੰਜਾਬ ਮੇਲ)- ਫਲੋਰੀਡਾ ਰਾਜ ਦੇ ਕਾਨੂੰਨ ਤਹਿਤ ਨਸ਼ੀਲੇ ਪਦਾਰਥਾਂ ਦੀ ਤਸ਼ਕਰੀ ਦਾ ਦੋਸ਼ ਪਹਿਲੀ ਡਿਗਰੀ ਦਾ ਸ਼ੰਗੀਨ ਦੋਸ਼ ਮੰਨਿਆ ਜਾਂਦਾ ਹੈ। ਜਿਸ ਵਿੱਚ ਦੋਸ਼ ਸਾਬਤ ਹੋਣ ‘ਤੇ 3 ਤੋਂ 25 ਸਾਲ ਤੱਕ ਦੀ ਜੇਲ੍ਹ ਹੋ ਸਕਦੀ ਹੈ। ਫਲੋਰੀਡਾ ਰਾਜ ਦੀ ਪੁਲਸ ਵੱਲੋਂ ਇਕ ਭਾਰਤੀ-ਗੁਜਰਾਤੀ ਧਰਮੇਨ ਪਟੇਲ ਨਾਮੀਂ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਜਿਸ ਨੇ ਇੱਕ ਵਾਹਨ ‘ਤੇ ਗੋਲੀਬਾਰੀ ਕੀਤੀ ਸੀ ਅਤੇ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਦੀ ਇੱਕ ਜੇਬ ਵਿੱਚੋਂ ਇੱਕ ਗ੍ਰਾਮ ਕੋਕੀਨ ਅਤੇ ਦੂਜੀ ਵਿੱਚੋ ਗੋਲਾ ਬਾਰੂਦ ਮਿਲਿਆ।
ਬਾਅਦ ਵਿੱਚ ਪੁਲਸ ਨੇ ਧਰਮਨ ਪਟੇਲ ਦੀ ਕਾਰ ਦੀ ਵੀ ਜਾਂਚ ਸ਼ੁਰੂ ਕੀਤੀ, ਜਿਸ ਵਿੱਚ ਮੈਗਜ਼ੀਨ ਦੇ ਗਾਇਬ ਕੁਝ ਰਾਊਂਡ ਸਮੇਤ ਇੱਕ ਲੋਡਡ ਪਿਸਤੌਲ ਮਿਲਿਆ। ਇਸ ਤੋਂ ਇਲਾਵਾ ਪੁਲਸ ਨੂੰ ਧਰਮਨ ਪਟੇਲ ਦੀ ਕਾਰ ਵਿੱਚੋਂ 380 ਗ੍ਰਾਮ ਕੋਕੀਨ ਅਤੇ 8 ਹਜ਼ਾਰ ਡਾਲਰ ਦੀ ਨਕਦੀ ਵੀ ਬਰਾਮਦ ਹੋਈ।ਅਮਰੀਕੀ ਮੀਡੀਆ ਰਿਪੋਰਟਾਂ ਅਨੁਸਾਰ ਧਰਮੇਨ ਪਟੇਲ ਨੇ ਪੁਲਸ ਕੋਲ ਕਬੂਲ ਕੀਤਾ ਹੈ ਕਿ ਕੋਕੀਨ ਅਤੇ ਪਿਸਤੌਲ ਉਸ ਦਾ ਹੀ ਸੀ। ਮੁਲਜ਼ਮ ਤੋਂ ਮਿਲੇ ਸਬੂਤਾਂ ਦੇ ਆਧਾਰ ’ਤੇ ਪੁਲਸ ਨੇ ਉਸ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਮਨੀ ਲਾਂਡਰਿੰਗ ਸਮੇਤ ਕਈ ਦੋਸ਼ਾਂ ਤਹਿਤ ਗ੍ਰਿਫ਼ਤਾਰ ਕਰ ਲਿਆ।