ਵਾਸ਼ਿੰਗਟਨ, 11 ਅਕਤੂਬਰ (ਪੰਜਾਬ ਮੇਲ)- ਅਮਰੀਕਾ ਦੇ ਮਿਸੀਸਿਪੀ ਦੇ ਇੱਕ ਹਾਈ ਸਕੂਲ ਵਿਚ ਗੋਲੀਬਾਰੀ ਹੋਈ ਹੈ। ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 12 ਜ਼ਖਮੀ ਹੋ ਗਏ। ਜ਼ਖਮੀਆਂ ਵਿਚੋਂ ਚਾਰ ਨੂੰ ਹੈਲੀਕਾਪਟਰ ਰਾਹੀਂ ਸਥਾਨਕ ਹਸਪਤਾਲ ਲਿਜਾਇਆ ਗਿਆ। ਸਥਾਨਕ ਮੇਅਰ ਜੌਨ ਲੀ ਨੇ ਕਿਹਾ ਕਿ ਜਾਂਚ ਜਾਰੀ ਹੈ ਅਤੇ ਘਟਨਾ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
ਰਿਪੋਰਟ ਅਨੁਸਾਰ, ਜੌਨ ਲੀ ਨੇ ਕਿਹਾ ਕਿ ਗੋਲੀਬਾਰੀ ਅੱਧੀ ਰਾਤ ਦੇ ਕਰੀਬ ਹੋਈ ਅਤੇ ਜ਼ਖਮੀਆਂ ਵਿਚੋਂ ਚਾਰ ਨੂੰ ਸਥਾਨਕ ਹਸਪਤਾਲਾਂ ਵਿੱਚ ਲਿਜਾਇਆ ਗਿਆ। ਮਿਸੀਸਿਪੀ ਦੇ ਸੈਨੇਟਰ ਡੇਰਿਕ ਸਿਮੰਸ ਨੇ ਕਿਹਾ ਕਿ ਗੋਲੀਬਾਰੀ ਵਿਚ ਚਾਰ ਲੋਕ ਮਾਰੇ ਗਏ ਅਤੇ ਇੱਕ ਦਰਜਨ ਤੋਂ ਵੱਧ ਜ਼ਖਮੀ ਹੋ ਗਏ। ਇਹ ਗੋਲੀਬਾਰੀ ਵਾਸ਼ਿੰਗਟਨ ਕਾਉਂਟੀ ਵਿਚ 4,000 ਦੀ ਆਬਾਦੀ ਵਾਲੇ ਮਿਸੀਸਿਪੀ ਦੇ ਛੋਟੇ ਜਿਹੇ ਕਸਬੇ ਲੇਲੈਂਡ ਵਿਚ ਹੋਈ।
ਅਮਰੀਕਾ ਦੇ ਹਾਈ ਸਕੂਲ ‘ਚ ਅੰਨ੍ਹੇਵਾਹ ਗੋਲੀਬਾਰੀ, 4 ਮੌਤਾਂ; 12 ਜ਼ਖਮੀ

