#AMERICA

ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਸ਼ਹਿਰ  ਫਰਿਜ਼ਨੋ  ਵਿੱਖੇਂ ਇਕ ਭਾਰਤੀ  ਰੈਸਟੋਰੈਂਟ ਚ’ ਹੋਈ ਗੋਲੀਬਾਰੀ ਚ’ ਇਕ ਪੰਜਾਬੀ ਦੀ ਗੋਲੀਆਂ ਮਾਰ ਕੇ ਹੱਤਿਆ

ਨਿਊਯਾਰਕ , 10 ਅਕਤੂਬਰ (ਰਾਜ ਗੋਗਨਾ/ਪੰਜਾਬ ਮੇਲ)- ਬੀਤੇਂ ਦਿਨ ਕੈਲੀਫੋਰਨੀਆ ਰਾਜ ਦੇ ਸ਼ਹਿਰ ਫਰਿਜ਼ਨੋ ਦੇ ਇੱਕ ਭਾਰਤੀ ਰੈਸਟੋਰੈਂਟ ਦੇ ਬਾਹਰ ਹੋਏ ਟਕਰਾਅ ਦੇ ਕਾਰਨ ਇੱਕ ਪੰਜਾਬੀ ਨੋਜਵਾਨ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦੇਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਗੋਲੀ ਮਾਰ ਕੇ ਹੱਤਿਆ ਕਰਨ ਵਾਲੇ ਨੋਜਵਾਨ ਵਿਅਕਤੀ ਦੀ ਪਛਾਣ ਲਵਪ੍ਰੀਤ ਸਿੰਘ,ਉਮਰ  28, ਸਾਲ ਦੇ ਵਜੋਂ ਹੋਈ ਹੈ। ਜੋ ਹੁਣ ਹੁਣ ਫਰਿਜ਼ਨੋ ਪੁਲਿਸ ਦੀ  ਹਿਰਾਸਤ ਵਿੱਚ ਹੈ। ਫਰਿਜ਼ਨੋ ਪੁਲਿਸ ਵਿਭਾਗ ਨੇ ਇੱਕ ਨਿਊਜ਼ ਰੀਲੀਜ਼ ਵਿੱਚ ਕਿਹਾ ਕਿ ਲੰਘੇਂ ਮੰਗਲਵਾਰ ਦੀ ਰਾਤ ਨੂੰ ਫਰਿਜ਼ਨੋ ਵਿੱਚ ਭਾਰਤੀ ਰੈਸਟੋਰੈਂਟ ਕਰੀ ਹਾਊਸ ਅਤੇ ਬਾਰ ਦੇ ਬਾਹਰ ਹੋਏ ਦੋਨਾਂ ਦੇ ਟਕਰਾਅ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੂਜੇ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।ਇਹ ਮੰਦਭਾਗੀ ਘਟਨਾ ਰਾਤ ਦੇ 8:00 ਕੁ ਵਜੇ ਦੇ ਕਰੀਬ ਵਾਪਰੀ। ਦੋਸ਼ੀ ਲਵਪ੍ਰੀਤ ਸਿੰਘ ਉਮਰ 28 ਸਾਲ  ਨੇ 911 ‘ਤੇ ਪੁਲਿਸ ਨੂੰ ਕਾਲ ਕੀਤੀ ਅਤੇ ਕਿਹਾ ਕਿ ਉਹ ਅਸ਼ਲਾਨ ਅਤੇ ਵੈਸਟ ਐਵੇਨਿਊ ਦੇ ਨੇੜੇ ਭਾਰਤੀ ਰੈਸਟੋਰੈਂਟ ਵਿੱਚ ਲੜਾਈ ਵਿੱਚ ਸ਼ਾਮਲ ਸੀ ਅਤੇ ਉਸ ਨੇ ਆਪਣੇ ਰਿਵਾਲਵਰ ਦੇ ਨਾਲ ਗੋਲੀ ਚਲਾਈ ਅਤੇ ਇੱਕ ਵਿਅਕਤੀ ਨੂੰ ਮੋਤ ਦੇ ਘਾਟ ਉਤਾਰ ਦਿੱਤਾ। ਜਦੋਂ ਪੁਲਿਸ ਮੋਕੇ ਤੇ ਪੁੱਜੀ ਤਾਂ ਕਾਤਲ ਨੇ ਪੁਲਿਸ ਦੇ ਆਉਣ ‘ਤੇ ਉਸ ਨੇ ਆਤਮ ਸਮਰਪਣ ਕਰ ਦਿੱਤਾ।ਅਧਿਕਾਰੀਆਂ ਨੇ ਲਵਪ੍ਰੀਤ ਸਿੰਘ ਨੂੰ  ਹਿਰਾਸਤ ਵਿੱਚ ਲੈ ਲਿਆ ਅਤੇ ਇੱਕ ਅਰਧ-ਆਟੋਮੈਟਿਕ ਹਥਿਆਰ ਵੀ ਜੋ ਕਤਲ ਵਿੱਚ ਵਰਤਿਆ ਗਿਆ ਸੀ ਬਰਾਮਦ ਕਰ ਲਿਆ।ਰੈਸਟੋਰੈਂਟ ਦੀ ਪਾਰਕਿੰਗ ਵਿੱਚ, ਮਾਰੇ ਗਏ ਹਰਮਨਪ੍ਰੀਤ ਸਿੰਘ,ਉਮਰ  29,ਸਾਲ  ਨੂੰ ਉਸਦੇ ਸਰੀਰ ਦੇ ਉਪਰਲੇ ਹਿੱਸੇ ਵਿੱਚ ਗੋਲੀ ਮਾਰੀ ਗਈ ਜਿਸ ਨੂੰ ਤੁਰੰਤ ਸਥਾਨਕ ਹਸਪਤਾਲ ਲਿਜਾਇਆ ਗਿਆ, ਜਿੱਥੇ ਬਾਅਦ ਵਿੱਚ  ਉਸ ਦੀ ਮੌਤ ਹੋ ਗਈ। ਮੋਕੇ ਦੇ ਗਵਾਹਾਂ ਨੇ ਪੁਲਿਸ ਨੂੰ ਕਿਹਾ ਕਿ ਦੋਵੇਂ ਵਿਅਕਤੀ,  ਮੋਡੈਸਟੋ ਕੈਲੀਫੋਰਨੀਆ ਸੂਬੇ ਦੇ ਰਹਿਣ ਵਾਲੇ ਹਨ।  ਰੈਸਟੋਰੈਂਟ ਵਿੱਚ ਇਹ ਇਕੱਠੇ ਇੱਕ ਪਾਰਟੀ ਸਮਾਰੋਹ ਵਿੱਚ  ਜਸ਼ਨ ਵਿੱਚ ਸ਼ਾਮਲ ਹੋਏ ਸਨ।ਕਿਸੇ ਗੱਲੋਂ ਸਥਿਤੀ ਉਦੋਂ ਵਧ ਗਈ ਜਦੋਂ ਲਵਪ੍ਰੀਤ ਸਿੰਘ  ਨੇ ਕਥਿਤ ਤੌਰ ‘ਤੇ ਰਿਵਾਲਵਰ  ਕੱਢ ਲਿਆ, ਅਤੇ ਹਰਮਨਪ੍ਰੀਤ ਸਿੰਘ ਨੂੰ ਗੋਲੀ ਮਾਰ ਦਿੱਤੀ। ਪੁਲਿਸ ਅਧਿਕਾਰੀਆਂ ਮੁਤਾਬਕ ਲਵਪ੍ਰੀਤ ਸਿੰਘ ਨੂੰ ਫਰਿਜ਼ਨੋ ਕਾਊਂਟੀ ਦੀ ਜੇਲ ‘ਚ ਕਤਲ  ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਜਾਂਚਕਰਤਾ ਅਜੇ ਵੀ  ਇਸ ਉਦੇਸ਼ ਦੀ ਜਾਂਚ ਕਰ ਰਹੇ ਹਨ ਕਿ ਉਸ ਨੂੰ ਗੋਲੀ ਕਿਉਂ ਮਾਰੀ ਗਈ,  ਪੁਲਿਸ ਨੇ ਕਿਸੇ ਵੀ ਵਿਅਕਤੀ ਨੂੰ ਜਾਣਕਾਰੀ ਦੇਣ ਲਈ ਫਰਿਜ਼ਨੋ ਪੁਲਿਸ ਵਿਭਾਗ ਤੱਕ ਪਹੁੰਚਣ ਲਈ ਜਾਂ ਵੈਲੀ ਕ੍ਰਾਈਮ ਸਟੌਪਰਜ਼ (559) 498-STOP (7867) ‘ਤੇ ਸੰਪਰਕ ਕਰਕੇ ਗੁਪਤ ਜਾਣਕਾਰੀ ਦੇਣ ਲਈ ਉੱਪਰ ਦਿੱਤੇ ਨੰਬਰ ਤੇ ਸੰਪਰਕ ਕਰਨ ਲਈ ਕਿਹਾ ਹੈ।