#AMERICA

ਅਮਰੀਕਾ ਦੇ ਇਕ ਵਿਅਕਤੀ ਨੇ ਆਇਰਸ਼ ਵਿਸਕੀ ਦੀ ਇਕ ਬੋਤਲ 28 ਲੱਖ ਡਾਲਰ ਵਿਚ ਖਰੀਦੀ

ਸੈਕਰਾਮੈਂਟੋ, 22 ਜਨਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਵਿਸਕੀ ਨੂੰ ਪਿਆਰ ਕਰਨ ਵਾਲੇ ਲੋਕ 50 ਜਾਂ 100 ਡਾਲਰ ਵਿਚ ਇਕ ਬੋਤਲ ਅਰਾਮ ਨਾਲ ਖਰੀਦ ਸਕਦੇ ਹਨ ਪਰੰਤੂ ਮਾਈਕ ਡਾਲੇ ਨਾਮੀ ਇਕ ਅਮਰੀਕੀ ਵਿਅਕਤੀ ਦੀ ਦਿਵਾਨਗੀ ਨੂੰ ਵੇਖ ਕੇ ਹਰ ਕੋਈ ਹੈਰਾਨ ਹੈ ਜਿਸ ਨੇ ਆਇਰਸ਼ ਕੰਪਨੀ ਦੀ ਸੁਪਰ ਪ੍ਰੀਮੀਅਮ ਸਪਿਰਟ ਦੀ ਇਕ ਬੋਤਲ ਨਿਲਾਮੀ ਦੌਰਾਨ 28 ਲੱਖ ਡਾਲਰ ਵਿਚ ਖਰੀਦੀ। ਕਰਾਫਟ ਆਇਰਸ਼ ਵਿਸਕੀ ਕੰਪਨੀ ਨੇ ਕਿਹਾ ਹੈ ਕਿ ਇਹ ਟਰਿਪਲ ਡਿਸਟਿਲਡ ਆਇਰਸ਼ ਸਿੰਗਲ ਮਾਲਟ ਵਿਸਕੀ ਦੀ ਬੋਤਲ ਹੈ ਜਿਸ ਦੀ ਡਾਲੇ ਨੇ ਰਿਕਾਰਡ ਬੋਲੀ ਲਾਈ ਤੇ ਉਹ ਇਸ ਬੋਤਲ ਦਾ ਮਾਲਕ ਬਣ ਗਿਆ। ਇਸ ਤੋਂ ਪਹਿਲਾਂ ਨਵੰਬਰ 2023 ਵਿਚ ਮੈਕੈਲਨ 1926 ਵਿਸਕੀ ਦੀ ਬੋਤਲ ਨਿਲਾਮੀ ਵਿਚ 27 ਲੱਖ ਡਾਲਰ ਵਿਚ ਵਿਕੀ ਸੀ।