#CANADA

ਅਮਰੀਕਾ ਤੋਂ ਕੈਨੇਡਾ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ 19 ਪ੍ਰਵਾਸੀ ਕਾਬੂ

ਕਿਊਬਿਕ, 1 ਜਨਵਰੀ (ਪੰਜਾਬ ਮੇਲ)- ਕੈਨੇਡਾ ‘ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ 19 ਪ੍ਰਵਾਸੀਆਂ ਨੂੰ ਆਰ.ਸੀ.ਐੱਮ.ਪੀ. ਨੇ ਕਿਊਬਕ ਦੇ ਮੌਂਟੇਰੇਜ਼ੀ ਇਲਾਕੇ ਵਿਚ ਕਾਬੂ ਕਰ ਲਿਆ। ਇਹ ਪ੍ਰਵਾਸੀ ਅਮਰੀਕਾ ਵਿਚ ਟਰੰਪ ਸਰਕਾਰ ਦੇ ਸਖ਼ਤ ਇਮੀਗ੍ਰੇਸ਼ਨ ਛਾਪਿਆਂ ਤੋਂ ਬਚਣ ਲਈ ਬਰਫ਼ੀਲੇ ਮੌਸਮ ਦਾ ਫਾਇਦਾ ਚੁੱਕ ਕੇ ਰਾਤ ਦੇ ਹਨੇਰੇ ‘ਚ ਇੰਟਰਨੈਸ਼ਨਲ ਬਾਰਡਰ ਪਾਰ ਕਰ ਰਹੇ ਸਨ। ਅਮਰੀਕੀ ਬਾਰਡਰ ਪੈਟਰੋਲ ਦੀ ਸੂਚਨਾ ‘ਤੇ ਆਰ.ਸੀ.ਐੱਮ.ਪੀ. ਨੇ ਕਾਰਵਾਈ ਕੀਤੀ। ਗਰੁੱਪ ਵਿਚ ਦੋ ਬੱਚੇ ਅਤੇ ਇੱਕ ਲਗਭਗ 60 ਸਾਲ ਦਾ ਵਿਅਕਤੀ ਵੀ ਸ਼ਾਮਲ ਸੀ। ਭਿਆਨਕ ਠੰਡ ਕਾਰਨ 6 ਲੋਕ ਫਰੌਸਟ ਬਾਈਟ ਦਾ ਸ਼ਿਕਾਰ ਹੋਏ, ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਅੰਤਾਂ ਦੀ ਸਰਦੀ ‘ਚ ਗੈਰਕਾਨੂੰਨੀ ਤਰੀਕੇ ਨਾਲ ਬਾਰਡਰ ਪਾਰ ਕਰਨਾ ਜਾਨਲੇਵਾ ਸਾਬਤ ਹੋ ਸਕਦਾ ਹੈ। ਸੀ-12 ਕਾਨੂੰਨ ਤੋਂ ਬਾਅਦ ਅਜਿਹੇ ਮਾਮਲਿਆਂ ‘ਚ ਡਿਪੋਰਟੇਸ਼ਨ ਦਾ ਖ਼ਤਰਾ ਹੋਰ ਵੱਧ ਗਿਆ ਹੈ।