#AMERICA

ਅਮਰੀਕਾ ਤੇ ਚੀਨ ਇਕ ਦੂਜੇ ‘ਤੇ ਟੈਕਸ ਘਟਾਉਣ ਲਈ ਹੋਏ ਸਹਿਮਤ

-ਜ਼ਿਆਦਤਰ ਟੈਕਸਾਂ ‘ਤੇ 90 ਦਿਨਾਂ ਤੱਕ ਰੋਕ ਲਗਾਉਣ ਲਈ ਬਣੀ ਸਹਿਮਤੀ
ਜਨੇਵਾ, 13 ਮਈ (ਪੰਜਾਬ ਮੇਲ)- ਅਮਰੀਕਾ ਅਤੇ ਚੀਨ ਨੇ ਇਕ ਦੂਜੇ ‘ਤੇ ਟੈਕਸ ਘਟਾ ਦਿੱਤਾ ਹੈ ਤੇ ਉਹ ਇਕ-ਦੂਜੇ ‘ਤੇ ਲਾਏ ਵਾਧੂ ਟੈਕਸਾਂ ‘ਚੋਂ ਜ਼ਿਆਦਾਤਰ ‘ਤੇ 90 ਦਿਨਾਂ ਦੀ ਰੋਕ ਲਗਾਉਣ ਲਈ ਸਹਿਮਤ ਹੋ ਗਏ ਹਨ। ਅਮਰੀਕੀ ਵਪਾਰ ਪ੍ਰਤੀਨਿਧ ਜੈਮੀਸਨ ਗ੍ਰੀਰ ਨੇ ਕਿਹਾ ਕਿ ਅਮਰੀਕਾ ਨੇ ਚੀਨੀ ਵਸਤਾਂ ‘ਤੇ 145 ਫ਼ੀਸਦੀ ਟੈਕਸ ਨੂੰ ਘਟਾ ਕੇ 30 ਫ਼ੀਸਦੀ ਕਰਨ, ਜਦਕਿ ਚੀਨ ਨੇ ਅਮਰੀਕੀ ਵਸਤਾਂ ‘ਤੇ ਟੈਕਸ ਘਟਾ ਕੇ 10 ਫ਼ੀਸਦੀ ਕਰਨ ‘ਤੇ ਸਹਿਮਤੀ ਜਤਾਈ ਹੈ। ਉਨ੍ਹਾਂ ਜਨੇਵਾ ‘ਚ ਪ੍ਰੈੱਸ ਕਾਨਫਰੰਸ ਕਰਕੇ ਟੈਕਸਾਂ ‘ਚ ਕਟੌਤੀ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਦੋਵੇਂ ਮੁਲਕਾਂ ਨੇ ਆਪਣੇ ਵਪਾਰਕ ਮੁੱਦਿਆਂ ‘ਤੇ ਚਰਚਾ ਜਾਰੀ ਰੱਖਣ ਦੀ ਰੂਪ-ਰੇਖਾ ਤਿਆਰ ਕੀਤੀ ਹੈ। ਚੀਨ ਨੇ ਆਸ ਜਤਾਈ ਕਿ ਅਮਰੀਕਾ ਇਕਪਾਸੜ ਟੈਕਸ ‘ਚ ਵਾਧਾ ਨਹੀਂ ਕਰੇਗਾ।