ਸੈਕਰਾਮੈਂਟੋ, 29 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਵਰਮੌਂਟ ਰਾਜ ਵਿਚ ਬਰਲਿੰਗਟਨ ਵਿਖੇ ਥੈਂਕਸਗਿਵਿੰਗ ਦਿਵਸ ਮਨਾਉਣ ਲਈ ਇਕੱਠੇ ਹੋਏ 3 ਫਲਸਤੀਨੀ ਕਾਲਜ ਵਿਦਿਆਰਥੀਆਂ ਨੂੰ ਗੋਲੀਆਂ ਮਾਰ ਕੇ ਜ਼ਖਮੀ ਕਰ ਦੇਣ ਦੇ ਮਾਮਲੇ ਵਿਚ ਪੁਲਿਸ ਵੱਲੋਂ ਇਕ ਸ਼ੱਕੀ ਦੋਸ਼ੀ ਨੂੰ ਗ੍ਰਿਫਤਾਰ ਕਰ ਲੈਣ ਦੀ ਖਬਰ ਹੈ। ਪੁਲਿਸ ਅਨੁਸਾਰ ਗ੍ਰਿਫਤਾਰ ਸ਼ੱਕੀ ਹਮਲਾਵਰ ਦੀ ਪਛਾਣ ਜੈਸਨ ਈਟੋਨ (48) ਵਜੋਂ ਹੋਈ ਹੈ ਤੇ ਪੁਲਿਸ ਨੇ ਉਸ ਨੂੰ 3 ਫਲਸਤੀਨੀ ਵਿਦਿਆਰਥੀਆਂ ਉਪਰ ਹਮਲੇ ਦੇ ਮਾਮਲੇ ਵਿਚ ਸ਼ੱਕੀ ਦੋਸ਼ੀ ਵਜੋਂ ਨਾਮਜ਼ਦ ਕੀਤਾ ਹੈ। ਘਟਨਾ ਦੀ ਨਫਰਤੀ ਅਪਰਾਧ ਦੇ ਨਜ਼ਰੀਏ ਤੋਂ ਜਾਂਚ ਕੀਤੀ ਜਾ ਰਹੀ ਹੈ। ਅਦਾਲਤ ਵਿਚ ਪੇਸ਼ੀ ਸਮੇਂ ਈਟੋਨ ਨੇ 3 ਹੱਤਿਆਵਾਂ ਦੀ ਕੋਸ਼ਿਸ਼ ਦੇ ਦੂਸਰਾ ਦਰਜਾ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਬੀਤੇ ਦਿਨੀਂ ਵਾਪਰੀ ਇਸ ਘਟਨਾ ਵਿਚ ਹੀਸ਼ਮ ਅਵਾਰਤਨੀ, ਕਿਨਾਨ ਅਬਦੁਲ ਹਾਮਿਦ ਤੇ ਤਾਹਸੀਨ ਅਹਿਮਦ ਨਾਮੀ ਫਲਸਤੀਨੀ ਵਿਦਿਆਰਥੀ ਗੋਲੀਆਂ ਵੱਜਣ ਕਾਰਨ ਜ਼ਖਮੀ ਹੋਏ ਸਨ। ਇਹ ਸਾਰੇ ਵਿਦਿਆਰਥੀ 20 ਸਾਲ ਦੀ ਉਮਰ ਦੇ ਹਨ ਤੇ ਅਮਰੀਕਾ ਦੇ ਵੱਖ-ਵੱਖ ਕਾਲਜਾਂ ਵਿਚ ਪੜ੍ਹ ਰਹੇ ਹਨ।
ਕੈਪਸ਼ਨ
3 ਫਲਸਤੀਨੀ ਵਿਦਿਆਰਥੀ