ਨਿਊਯਾਰਕ, 6 ਜੂਨ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ‘ਚ ਸਾਬਕਾ ਹਿੰਦੂ ਸੰਸਦ ਮੈਂਬਰ ਤੁਲਸੀ ਗਬਾਰਡ ਦੀ ਮਾਸੀ ਕੈਰੋਲੀਨ ਦੀ ਹੱਤਿਆ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਐਤਵਾਰ ਨੂੰ ਸਾਬਕਾ ਹਿੰਦੂ ਅਮਰੀਕੀ ਸੰਸਦ ਮੈਂਬਰ ਤੁਲਸੀ ਗਬਾਰਡ ਦੇ ਇੱਕ ਦੋਸਤ ਨੂੰ ਉਸਦੀ ਮਾਸੀ ਕੈਰੋਲਿਨ ਦੀ ਹੱਤਿਆ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਹੈ। ਕੈਰੋਲਿਨ ਸਿਨਾਵੀਆਨਾ-ਗਬਾਰਡ, 78 ਸਾਲ ਨੂੰ 25 ਮਈ ਨੂੰ ਮਾਰਿਆ ਗਿਆ ਸੀ ਅਤੇ ਉਸ ਦੇ ਸਰੀਰ ‘ਤੇ ਚਾਕੂ ਅਤੇ ਹਥੌੜੇ ਨਾਲ ਕੁੱਟਣ ਦੇ ਨਿਸ਼ਾਨ ਵੀ ਮਿਲੇ ਹਨ। ਪੁਲਿਸ ਨੇ ਕੈਰੋਲਿਨ ਦੇ ਦੋਸਤ ਪਾਪਲੀਆ ਸੀਆ ਫੇਗਲ ਨੂੰ 8 ਦਿਨਾਂ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਦੀ ਸੂਚਨਾ ਅਨੁਸਾਰ ਕਤਲ ਤੋਂ ਪਹਿਲਾਂ ਕੈਰੋਲੀਨ ਅਤੇ ਪਾਪਾਲੀ ਵਿਚ ਗਰਮਾ-ਗਰਮੀ ਹੋਈ ਸੀ। ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਵਿਵਾਦ ਕਿਸ ਕਾਰਨ ਹੋਇਆ। ਸੂਤਰਾਂ ਮੁਤਾਬਕ ਦੋਵੇਂ ਕਾਫੀ ਚੰਗੇ ਦੋਸਤ ਸਨ। ਪੁਲਿਸ ਨੇ ਪਾਪਾਲੀ ਸੀਆ ਫਿਗੇਲ ਨੂੰ ਕਤਲ ਦੇ ਦੋਸ਼ ‘ਚ ਗ੍ਰਿਫਤਾਰ ਕਰ ਲਿਆ ਹੈ।