#AMERICA

ਅਮਰੀਕਾ ‘ਚ ਸਕੂਲ ਦੀ Bus ਨਾਲ ਟੱਕਰ ਮਾਰਨ ਵਾਲੇ ਟਰੱਕ ਦੇ ਡਰਾਈਵਰ ਨੂੰ ਕੀਤਾ ਗ੍ਰਿਫਤਾਰ

-ਡੱਰਗ ਲੈਣ ਦੀ ਗੱਲ ਮੰਨੀ
ਸੈਕਰਾਮੈਂਟੋ, 1 ਅਪ੍ਰੈਲ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਪਿਛਲੇ ਹਫਤੇ ਟੈਕਸਾਸ ਵਿਚ ਪ੍ਰੀ-ਕੇ ਵਿਦਿਆਰਥੀਆਂ ਨੂੰ ਲੈ ਕੇ ਜਾ ਰਹੀ ਬੱਸ ਨਾਲ ਟੱਕਰ ਮਾਰਨ ਵਾਲੇ ਇਕ ਕੰਕਰੀਟ ਟਰੱਕ ਦੇ ਡਰਾਈਵਰ ਨੂੰ ਗ੍ਰਿਫਤਾਰ ਕਰ ਲੈਣ ਤੇ ਉਸ ਵੱਲੋਂ ਹਾਦਸੇ ਤੋਂ ਪਹਿਲਾਂ ਸ਼ੌਕੀਆ ਡਰੱਗ ਲੈਣ ਦੀ ਗੱਲ ਮੰਨ ਲੈਣ ਦੀ ਖਬਰ ਹੈ। ਇਸ ਹਾਦਸੇ ਵਿਚ ਇਕ ਵਿਦਿਆਰਥੀ ਸਮੇਤ 2 ਵਿਅਕਤੀ ਮਾਰੇ ਗਏ ਸਨ। ਇਹ ਹਾਦਸਾ ਉਸ ਸਮੇਂ ਹੋਇਆ ਸੀ, ਜਦੋਂ ਟਾਮ ਗਰੀਨ ਐਲੀਮੈਂਟਰੀ ਸਕੂਲ ਦੇ ਪ੍ਰੀ-ਕੇ ਸ਼੍ਰੇਣੀ ਦੇ 40 ਵਿਦਿਆਰਥੀਆਂ ਤੇ ਸਟਾਫ ਮੈਂਬਰਾਂ ਸਮੇਤ 51 ਵਿਅਕਤੀਆਂ ਨੂੰ ਲੈ ਕੇ ਬੱਸ ਬਸਟਰਾਪ ਕਾਊਂਟੀ ਦੇ ਇਕ ਚਿੜਿਆ ਘਰ ਤੋਂ ਵਾਪਸ ਪਰਤ ਰਹੀ ਸੀ। ਹਾਦਸੇ ਉਪਰੰਤ ਜ਼ਖਮੀ ਹੋਏ 32 ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਇਸ ਹਾਦਸੇ ‘ਚ ਵਿਦਿਆਰਥੀ ਉੁਲੀਸਸ ਰੌਡਰਿਗਜ਼ ਮੋਨਟੋਇਆ ਤੇ 33 ਸਾਲਾ ਵਿਅਕਤੀ ਰਿਆਨ ਵਾਲੇਸ ਦੀ ਮੌਤ ਹੋ ਗਈ ਸੀ। ਗ੍ਰਿਫਤਾਰ ਕੀਤੇ ਡਰਾਈਵਰ 42 ਸਾਲਾ ਜੈਰੀ ਹਰਨਾਂਡੇਜ਼ ਵਿਰੁੱਧ ਅਪਰਾਧਕ ਲਾਪ੍ਰਵਾਹੀ ਵਰਤਣ ਦੇ ਦੋਸ਼ ਲਾਏ ਗਏ ਹਨ।