ਵਾਸ਼ਿੰਗਟਨ, 30 ਸਤੰਬਰ (ਪੰਜਾਬ ਮੇਲ)- ਅਮਰੀਕਾ ਵਿਚ ਵਸਦੇ ਪ੍ਰਵਾਸੀਆਂ ਨੂੰ ਸੁਚੇਤ ਕੀਤਾ ਗਿਆ ਹੈ ਕਿ ਰਿਹਾਇਸ਼ ਦਾ ਪਤਾ ਬਦਲਣ ਦੀ ਸੂਰਤ ‘ਚ 10 ਦਿਨ ਦੇ ਅੰਦਰ ਸਿਟੀਜ਼ਨਸ਼ਿਪ ਅਤੇ ਇੰਮੀਗ੍ਰੇਸ਼ਨ ਸੇਵਾਵਾਂ ਵਿਭਾਗ ਨੂੰ ਇਤਲਾਹ ਦਿੱਤੀ ਜਾਵੇ ਅਤੇ ਅਜਿਹਾ ਨਾ ਕਰਨ ਵਾਲਿਆਂ ਨੂੰ ਗੰਭੀਰ ਸਿੱਟੇ ਭੁਗਤਣੇ ਪੈ ਸਕਦੇ ਹਨ।
ਇੰਮੀਗ੍ਰੇਸ਼ਨ ਮਹਿਕਮੇ ਨੇ ਕਿਹਾ ਕਿ ਕਿਸੇ ਵੀ ਪ੍ਰਵਾਸੀ ਦੇ ਪਤੇ-ਟਿਕਾਣੇ ਵਿਚ ਕੋਈ ਤਬਦੀਲੀ ਹੋਣ ‘ਤੇ ਡਾਕ ਵਿਭਾਗ ਇਸ ਦੀ ਜਾਣਕਾਰੀ ਇੰਮੀਗ੍ਰੇਸ਼ਨ ਵਾਲਿਆਂ ਨੂੰ ਨਹੀਂ ਦਿੰਦਾ, ਜਿਸ ਦੇ ਮੱਦੇਨਜ਼ਰ ਪ੍ਰਵਾਸੀਆਂ ਦਾ ਫ਼ਰਜ਼ ਬਣ ਜਾਂਦਾ ਹੈ ਕਿ ਉਹ ਆਪਣੇ ਨਵੇਂ ਪਤੇ ਬਾਰੇ ਲਿਖਤੀ ਜਾਣਕਾਰੀ ਮੁਹੱਈਆ ਕਰਵਾਉਣ। ਯੂ.ਐੱਸ.ਸੀ.ਆਈ.ਐੱਸ. ਨੇ ਦੱਸਿਆ ਕਿ ਪਤੇ ਵਿਚ ਤਬਦੀਲੀ ਬਾਰੇ ਆਨਲਾਈਨ ਵੇਰਵੇ ਦਰਜ ਕਰਵਾਏ ਜਾ ਸਕਦੇ ਹਨ ਅਤੇ ਕਿਸੇ ਦਫ਼ਤਰ ਵਿਚ ਜਾਣਾ ਲਾਜ਼ਮੀ ਨਹੀਂ। ਇਹ ਸ਼ਰਤਾਂ ‘ਏ’ ਅਤੇ ‘ਜੀ’ ਵੀਜ਼ਾ ਧਾਰਕਾਂ ਉਤੇ ਲਾਗੂ ਨਹੀਂ ਹੁੰਦੀਆਂ।
ਅਮਰੀਕਾ ‘ਚ ਵਸਦੇ ਪ੍ਰਵਾਸੀਆਂ ਨੂੰ ਸਖ਼ਤ ਹਦਾਇਤਾਂ ਜਾਰੀ

