#AMERICA

ਅਮਰੀਕਾ ‘ਚ ਰੇਲਵੇ platform ‘ਤੇ ਹੋਈ ਗੋਲੀਬਾਰੀ ‘ਚ ਇਕ ਮੌਤ; 5 ਜ਼ਖਮੀ

ਸੈਕਰਾਮੈਂਟੋ, 14 ਫਰਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਬਰੋਨਕਸ, ਨਿਊਯਾਰਕ ਵਿਚ ਇਕ ਰੇਲਵੇ ਪਲੇਟਫਾਰਮ ‘ਤੇ ਹੋਈ ਗੋਲੀਬਾਰੀ ਵਿਚ ਇਕ ਵਿਅਕਤੀ ਦੇ ਮਾਰੇ ਜਾਣ ਤੇ 5 ਹੋਰਨਾਂ ਦੇ ਜ਼ਖਮੀ ਹੋ ਜਾਣ ਦੀ ਖਬਰ ਹੈ। ਲਾਅ ਇਨਫੋਰਸਮੈਂਟ ਸੂਤਰਾਂ ਅਨੁਸਾਰ ਝਗੜੇ ਉਪਰੰਤ ਸ਼ੂਟਰ ਨੇ ਮਾਊਂਟ ਈਡਨ ਸਟੇਸ਼ਨ ਦੇ ਪਲੇਟਫਾਰਮ ‘ਤੇ ਖੜ੍ਹੇ ਯਾਤਰੀਆਂ ਉਪਰ ਅੰਧਾਧੁੰਦ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਗੋਲੀਬਾਰੀ ਵਿਚ ਜ਼ਖਮੀ ਹੋਏ 6 ਵਿਅਕਤੀਆਂ ਵਿਚੋਂ ਇਕ ਹਸਪਤਾਲ ਵਿਚ ਦਮ ਤੋੜ ਗਿਆ। ਗੋਲੀਬਾਰੀ ਉਪੰਰਤ ਹਮਲਾਵਰ ਘਟਨਾ ਸਥਾਨ ਤੋਂ ਫਰਾਰ ਹੋਣ ਵਿਚ ਸਫਲ ਹੋ ਗਿਆ। ਘਟਨਾ ਦੀ ਨਿਊਯਾਰਕ ਪੁਲਿਸ ਵਿਭਾਗ ਜਾਂਚ ਕਰ ਰਿਹਾ ਹੈ।