ਵਾਸ਼ਿੰਗਟਨ, 23 ਫਰਵਰੀ (ਪੰਜਾਬ ਮੇਲ)-ਅਮਰੀਕਾ ਵਿਚ 2021 ‘ਚ ਨਫ਼ਰਤੀ ਅਪਰਾਧਾਂ ਦਾ ਸਭ ਤੋਂ ਵੱਧ ਸ਼ਿਕਾਰ ਯਹੂਦੀ ਅਤੇ ਸਿੱਖ ਧਾਰਮਿਕ ਸਮੂਹ ਹੋਏ। ਇਹ ਜਾਣਕਾਰੀ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐੱਫ.ਬੀ.ਆਈ.) ਦੇ ਦੇਸ਼ ਭਰ ਵਿਚ ਅਜਿਹੀਆਂ ਘਟਨਾਵਾਂ ਬਾਰੇ ਸਾਲਾਨਾ ਰਿਪੋਰਟ ਤੋਂ ਮਿਲੀ ਹੈ। ਐੱਫ.ਬੀ.ਆਈ. ਨੇ ਦੱਸਿਆ ਕਿ 2021 ਵਿਚ ਧਰਮ ਨਾਲ ਸਬੰਧਤ ਨਫ਼ਰਤੀ ਅਪਰਾਧਾਂ ਦੇ ਕੁੱਲ 1,005 ਮਾਮਲੇ ਸਾਹਮਣੇ ਆਏ ਸਨ। ਧਰਮ-ਆਧਾਰਿਤ ਅਪਰਾਧ ਦੀਆਂ ਸਭ ਤੋਂ ਵੱਡੀਆਂ ਸ਼੍ਰੇਣੀਆਂ ‘ਚੋਂ ਯਹੂਦੀ ਵਿਰੋਧੀ ਘਟਨਾਵਾਂ 31.9 ਪ੍ਰਤੀਸ਼ਤ ਹਨ। ਇਸ ਤੋਂ ਬਾਅਦ ਸਿੱਖ ਵਿਰੋਧੀ ਘਟਨਾਵਾਂ 21.3 ਫੀਸਦੀ ਰਹੀਆਂ। ਇਸ ਦੇ ਨਾਲ ਹੀ ਮੁਸਲਿਮ ਵਿਰੋਧੀ ਘਟਨਾਵਾਂ 9.5 ਫੀਸਦੀ, ਕੈਥੋਲਿਕ ਵਿਰੋਧੀ ਘਟਨਾਵਾਂ 6.1 ਫੀਸਦੀ ਅਤੇ ਪੂਰਬੀ ਆਰਥੋਡਾਕਸ (ਰੂਸੀ, ਗ੍ਰੀਕ, ਹੋਰ) ਵਿਰੋਧੀ ਘਟਨਾਵਾਂ 6.5 ਫੀਸਦੀ ਸਨ। ਇਸ ਦੇ ਨਾਲ ਕਾਲੇ ਜਾਂ ਅਫਰੀਕੀ-ਅਮਰੀਕੀਆਂ ਨੂੰ ਵੀ ਵੱਡੇ ਪੱਧਰ ‘ਤੇ ਨਿਸ਼ਾਨਾ ਬਣਾਇਆ ਗਿਆ ਅਤੇ ਉਨ੍ਹਾਂ ਦੀ ਗਿਣਤੀ 63.2 ਫੀਸਦੀ ਸੀ।
ਅਮਰੀਕਾ ‘ਚ ਯਹੂਦੀ ਤੇ ਸਿੱਖ ਸਭ ਤੋਂ ਵੱਧ ਨਫ਼ਰਤੀ ਹਮਲਿਆਂ ਤੋਂ ਪੀੜਤ: ਐੱਫ.ਬੀ.ਆਈ.
