ਨਿਊਯਾਰਕ, 30 ਜਨਵਰੀ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ਵਿਚ ਭਾਰਤੀ ਵਿਦਿਆਰਥੀਆਂ ਦੀਆਂ ਮੌਤਾਂ ਨੇ ਹਲਚਲ ਮਚਾ ਕੇ ਰੱਖ ਦਿੱਤੀ ਹੈ। ਦੱਸਣਯੋਗ ਹੈ ਕਿ ਬੀਤੇ ਦਿਨੀਂ 25 ਸਾਲਾ ਹਰਿਆਣਾ ਨਾਲ ਸਬੰਧਤ ਇਕ ਭਾਰਤੀ ਵਿਦਿਆਰਥੀ ਵਿਵੇਕ ਸੈਣੀ ਦਾ ਜਾਰਜੀਆ ਸੂਬੇ ਦੇ ਸ਼ਹਿਰ ਲਿਥੋਨੀਆ ‘ਚ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਹਮਲਾਵਰ ਨੇ ਸੈਣੀ ਦੇ ਸਿਰ ‘ਤੇ ਹਥੌੜੇ ਨਾਲ 50 ਵਾਰ ਕਰਕੇ ਉਸ ਦੀ ਹੱਤਿਆ ਕਰ ਦਿੱਤੀ। ਇਸ ਤੋਂ ਪਹਿਲਾਂ ਕਿ ਇਸ ਘਟਨਾ ਨੂੰ ਭੁਲਾਇਆ ਜਾਵੇ, ਅਮਰੀਕਾ ਵਿਚ ਇੱਕ ਹੋਰ ਵਿਦਿਆਰਥੀ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇੰਡੀਆਨਾ ਰਾਜ ਦੀ ਪਰਡਿਊ ਯੂਨੀਵਰਸਿਟੀ ਵਿਚ ਪੜ੍ਹ ਰਹੇ ਇਕ ਭਾਰਤੀ ਵਿਦਿਆਰਥੀ ਨੀਲ ਆਚਾਰੀਆ ਦੀ ਮੌਤ ਹੋ ਗਈ ਹੈ। ਜੋ ਜੌਹਨ ਮਾਰਟਿਨਸਨ ਆਨਰਜ਼ ਕਾਲਜ ਵਿਚ ਕੰਪਿਊਟਰ ਸਾਇੰਸ ਅਤੇ ਡੇਟਾ ਸਾਇੰਸ ਵਿਚ ਮਾਸਟਰਜ਼ ਕਰ ਰਿਹਾ ਸੀ। ਨੀਲ ਆਚਾਰੀਆ ਬੀਤੇ ਐਤਵਾਰ ਤੋਂ ਲਾਪਤਾ ਸੀ। ਹਾਲਾਂਕਿ, ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਕੈਂਪਸ ਤੋਂ ਗਾਇਬ ਹੋਏ ਅਚਾਰੀਆ ਦੀ ਮੌਤ ਹੋ ਗਈ ਸੀ ਅਤੇ ਉਸ ਦੀ ਲਾਸ਼ ਐਤਵਾਰ ਨੂੰ ਸਵੇਰੇ 10:30 ਵਜੇ ਕੈਂਪਸ ਵਿਚ ਮੌਰੀਸ ਜੇ. ਜ਼ੁਕਾਰੋ ਲੈਬਾਰਟਰੀਜ਼ ਦੇ ਨੇੜੇ ਮਿਲੀ। ਲਾਸ਼ ਕੋਲੋਂ ਮਿਲੀ ਉਸ ਦੀ ਆਈ.ਡੀ. ਦੇ ਆਧਾਰ ‘ਤੇ ਉਸ ਦੀ ਪਛਾਣ ਹੋਈ। ਪ੍ਰੋਡਿਊਸਰ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ ਕ੍ਰਿਸ ਕਲਿਫਟਨ ਨੇ ਵੀ ਨੀਲ ਆਚਾਰੀਆ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਹੈ। ਪਰ ਸ਼ੱਕ ਹੈ ਕਿ ਨੀਲ ਆਚਾਰੀਆ ਦੀ ਹੱਤਿਆ ਕਿਸੇ ਨੇ ਕੀਤੀ ਹੋ ਸਕਦੀ ਹੈ। ਪੁਲਿਸ ਇਸ ਦੀ ਜਾਂਚ ਵੀ ਕਰ ਰਹੀ ਹੈ। ਦੂਜੇ ਪਾਸੇ ਅਮਰੀਕਾ ਵਿਚ 10 ਦਿਨਾਂ ਦੇ ਅੰਦਰ ਦੋ ਭਾਰਤੀ ਵਿਦਿਆਰਥੀਆਂ ਦੀ ਜਾਨ ਚਲੀ ਗਈ। ਐਤਵਾਰ ਨੂੰ ਨੀਲ ਅਚਾਰੀਆ ਦੀ ਮਾਂ ਨੇ ਗੌਰੀ ਅਚਾਰੀਆ ਨੇ ਇੰਸਟਾਗ੍ਰਾਮ ਦੇ ਜ਼ਰੀਏ ਆਪਣੇ ਬੇਟੇ ਦਾ ਪਤਾ ਲਗਾਉਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਉਹ 28 ਜਨਵਰੀ ਤੋ ਲਾਪਤਾ ਹੈ ਅਤੇ ਬੇਟਾ ਨੀਲ ਅਮਰੀਕਾ ਵਿਚ ਪਰਡਿਊ ਯੂਨੀਵਰਸਿਟੀ ਵਿਚ ਪੜ੍ਹ ਰਿਹਾ ਹੈ। ਉਸ ਨੂੰ ਅਤੇ ਉਸ ਨੂੰ ਆਖਰੀ ਵਾਰ ਉਬੇਰ ਡਰਾਈਵਰ ਦੁਆਰਾ ਦੇਖਿਆ ਗਿਆ ਸੀ, ਜਿਸ ਨੇ ਉਸਨੂੰ ਪਰਡਿਊ ਯੂਨੀਵਰਸਿਟੀ ਵਿਚ ਛੱਡ ਦਿੱਤਾ ਸੀ।