ਚੰਡੀਗੜ੍ਹ, 23 ਮਈ (ਪੰਜਾਬ ਮੇਲ)-ਅਮਰੀਕਾ ਵਿਚ 14 ਮਈ ਨੂੰ ਕਾਰ ਹਾਦਸੇ ਵਿਚ ਭਾਰਤੀ ਮੂਲ ਦੇ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ ਦੋ ਜ਼ਖ਼ਮੀ ਹੋ ਗਏ। 18 ਸਾਲ ਦੇ ਕਰੀਬ ਇਹ ਸਾਰੇ ਪੰਜ ਵਿਦਿਆਰਥੀ ਅਲਫਾਰੇਟਾ ਹਾਈ ਸਕੂਲ ਅਤੇ ਜਾਰਜੀਆ ਯੂਨੀਵਰਸਿਟੀ ਵਿਚ ਪੜ੍ਹਦੇ ਸਨ। ਪੁਲਿਸ ਦਾ ਕਹਿਣਾ ਹੈ ਕਿ ਚਾਲਕ ਵੱਲੋਂ ਕਥਿਤ ਤੌਰ ‘ਤੇ ਵਾਹਨ ‘ਤੇ ਕਾਬੂ ਨਾ ਪਾਉਣ ਕਾਰਨ ਤੇਜ਼ ਰਫ਼ਤਾਰ ਵਾਹਨ ਪਲਟ ਗਿਆ। ਦੋ ਵਿਦਿਆਰਥੀਆਂ ਆਰੀਅਨ ਜੋਸ਼ੀ ਅਤੇ ਸ਼੍ਰੀਆ ਅਵਸਰਾਲਾ ਦੀ ਮੌਕੇ ‘ਤੇ ਮੌਤ ਹੋ ਗਈ, ਜਦਕਿ ਅਨਵੀ ਸ਼ਰਮਾ ਦੀ ਹਸਪਤਾਲ ‘ਚ ਇਲਾਜ ਦੌਰਾਨ ਦਮ ਤੋੜਿਆ।
ਅਮਰੀਕਾ ‘ਚ ਭਾਰਤੀ ਮੂਲ ਦੇ 3 ਵਿਦਿਆਰਥੀਆਂ ਦੀ ਸੜਕ ਹਾਦਸੇ ‘ਚ ਮੌਤ
