#AMERICA

ਅਮਰੀਕਾ ‘ਚ ਭਾਰਤੀ ਡਾਂਸਰ ਦੀ ਅਣਪਛਾਤਿਆਂ ਵੱਲੋਂ ਗੋਲੀ ਮਾਰ ਕੇ ਹੱਤਿਆ

ਮਿਸੂਰੀ (ਅਮਰੀਕਾ), 2 ਮਾਰਚ (ਪੰਜਾਬ ਮੇਲ)- ਸ਼ਿਕਾਗੋ ਵਿਚ ਭਾਰਤੀ ਕੌਂਸਲੇਟ ਨੇ ਭਾਰਤੀ ਡਾਂਸਰ ਅਮਰਨਾਥ ਘੋਸ਼ ਦੇ ਦੇਹਾਂਤ ‘ਤੇ ਸੋਗ ਪ੍ਰਗਟ ਕੀਤਾ ਹੈ, ਜਿਸ ਨੂੰ ਸੰਯੁਕਤ ਰਾਜ ਦੇ ਸੇਂਟ ਲੂਈਸ ਵਿਚ ਕਥਿਤ ਤੌਰ ‘ਤੇ ਅਣਪਛਾਤੇ ਹਮਲਾਵਰ ਨੇ ਗੋਲੀ ਮਾਰ ਦਿੱਤੀ ਗਈ ਸੀ। ਭਾਰਤੀ ਮਿਸ਼ਨ ਨੇ ਅੱਜ ਬਿਆਨ ਵਿਚ ਕਿਹਾ ਕਿ ਉਹ ਫੋਰੈਂਸਿਕ, ਜਾਂਚ ਅਤੇ ਪੁਲਿਸ ਨਾਲ ਮਾਮਲੇ ਦੀ ਪੈਰਵੀ ਕਰ ਰਿਹਾ ਹੈ। ਘੋਸ਼ ਕੋਲਕਾਤਾ ਦਾ ਰਹਿਣ ਵਾਲਾ ਸੀ ਅਤੇ ਉਸ ਦੇ ਮਾਤਾ-ਪਿਤਾ ਦੋਵਾਂ ਦੀ ਮੌਤ ਹੋ ਚੁੱਕੀ ਹੈ। ਘੋਸ਼ ‘ਤੇ ਅਣਪਛਾਤੇ ਹਮਲਾਵਰ ਨੇ ਉਦੋਂ ਕਈ ਵਾਰ ਹਮਲਾ ਕੀਤਾ, ਜਦੋਂ ਉਹ ਸੇਂਟ ਲੂਈਸ ਅਕੈਡਮੀ ਦੇ ਗੁਆਂਢ ਵਿਚ ਸ਼ਾਮ ਦੀ ਸੈਰ ਕਰ ਰਿਹਾ ਸੀ। ਉਹ ਪਰਿਵਾਰ ਦਾ ਇੱਕਲੌਤਾ ਲੜਕਾ ਸੀ। ਉਸ ਦੀ ਮਾਂ ਦੀ 3 ਸਾਲ ਪਹਿਲਾਂ ਮੌਤ ਹੋ ਗਈ ਸੀ। ਪਿਤਾ ਦਾ ਬਚਪਨ ਵਿਚ ਹੀ ਦੇਹਾਂਤ ਹੋ ਗਿਆ ਸੀ।