#AMERICA

ਅਮਰੀਕਾ ‘ਚ ਪਿਤਾ ਨੂੰ ਗੋਲੀ ਮਾਰ ਕੇ ਮਾਰਨ ਵਾਲੇ ਭਾਰਤੀ ਪੁੱਤਰ ਨੂੰ ਅਦਾਲਤ ਵੱਲੋਂ ਉਮਰ ਕੈਦ ਦੀ ਸ਼ਜਾ

ਨਿਊਯਾਰਕ, 5 ਜੁਲਾਈ (ਰਾਜ ਗੋਗਨਾ/ਪੰਜਾਬ ਮੇਲ)- ਫੋਰਸਥ ਕਾਉਂਟੀ, ਜਾਰਜੀਆ ਦੇ ਰਹਿਣ ਵਾਲੇ 28 ਸਾਲਾ ਰਾਜੀਵ ਕੁਮਾਰ ਸਵਾਮੀ ਨੇ ਆਪਣੇ ਪਿਤਾ ਸਦਾਸ਼ਿਵਿਆ ਕੁਮਾਰ ਸਵਾਮੀ ਦੀ ਘਰ ਵਿਚ ਕਿਸੇ ਗੱਲ ਤੋਂ ਹੋਏ ਝਗੜੇ ਦੌਰਾਨ ਹੱਤਿਆ ਕਰ ਦਿੱਤੀ ਸੀ। ਜਾਰਜੀਆ ਰਾਜ ਦੀ ਇਕ ਅਦਾਲਤ ਨੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਹ ਦੁਖਦਾਈ ਘਟਨਾ 22 ਜੁਲਾਈ, 2021 ਨੂੰ ਸ਼ਾਮ ਨੂੰ ਲਗਭਗ 5:50 ਵਜੇ ਦੇ ਕਰੀਬ ਵਾਪਰੀ ਸੀ। ਜਦੋਂ ਰਾਜੀਵ ਅਤੇ ਉਸ ਦੇ ਪਿਤਾ ਵਿਚਕਾਰ ਘਰੇਲੂ ਝਗੜਾ ਘਾਤਕ ਹੋ ਗਿਆ ਸੀ। ਇਸ ਘਟਨਾ ‘ਚ ਰਾਜੀਵ ਨੇ ਆਪਣੇ ਕਮਰੇ ਵਿਚੋਂ ਬੰਦੂਕ ਲਿਆਂਦੀ ਅਤੇ ਆਪਣੇ ਘਰ ਦੇ ਅੰਦਰ ਹੀ ਆਪਣੇ ਪਿਤਾ ਨੂੰ ਕਈ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕਰ  ਦਿੱਤੀ ਸੀ। ਉਸ ਸਮੇਂ 49 ਸਾਲ ਦੀ ਉਮਰ ਦੇ ਸਦਾਸ਼ਿਵਿਆ ਸਵਾਮੀ ਨੂੰ ਮੌਕੇ ‘ਤੇ ਹੀ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਸੀ। ਪੁਲਿਸ ਨੇ ਰਾਜੀਵ ਨੂੰ ਕਤਲ ਦੇ ਦੋਸ਼ ਹੇਠ ਗ੍ਰਿਫਤਾਰ ਕਰ ਲਿਆ ਸੀ ਅਤੇ ਉਸ ਉੱਤੇ ਆਪਣੇ ਪਿਤਾ ਨੂੰ ਮਾਰਨ ਦਾ ਫਸਟ ਡਿਗਰੀ ਦਾ ਦੋਸ਼ ਲਗਾਇਆ ਗਿਆ ਸੀ।