-ਆਇਓਵਾ ਦੇ ਸਕੂਲ ‘ਚ ਵਾਪਰੀ ਗੋਲੀਬਾਰੀ ਦੀ ਘਟਨਾ ਕਾਰਨ ਲਿਆ ਫੈਸਲਾ
ਵਾਸ਼ਿੰਗਟਨ, 11 ਜਨਵਰੀ (ਪੰਜਾਬ ਮੇਲ)-ਅਮਰੀਕਾ ਵਿਚ ਲਗਾਤਾਰ ਵਧ ਰਹੀਆਂ ਗੋਲੀਬਾਰੀ ਦੀਆਂ ਘਟਨਾਵਾਂ ਤੇ ਬੀਤੇ ਦਿਨੀਂ ਆਇਓਵਾ ਵਿਚ ਇਕ ਸਕੂਲ ਵਿਚ ਵਾਪਰੀ ਗੋਲੀਬਾਰੀ ਦੀ ਘਟਨਾ ਨੂੰ ਵੇਖਦਿਆਂ ਨੌਜਵਾਨਾਂ ‘ਤੇ ਹਥਿਆਰ ਖ਼ਰੀਦਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਨਵੇਂ ਬੰਦੂਕ ਕਾਨੂੰਨ ਦੇ ਸਾਲ 2022 ਇਕ ਲਾਗੂ ਹੋਣ ਤੋਂ ਬਾਅਦ 500 ਤੋਂ ਵੱਧ ਕਿਸਮ ਦੇ ਹਥਿਆਰਾਂ ਦੀ ਖ਼ਰੀਦਦਾਰੀ ਅਤੇ ਕਈ ਜਨਤਕ ਥਾਵਾਂ ‘ਤੇ ਵੀ ਹਥਿਆਰ ਲੈ ਕੇ ਜਾਣ ‘ਤੇ ਪੂਰੀ ਪਾਬੰਦੀ ਲਗਾ ਦਿੱਤੀ ਗਈ ਹੈ। ਦੱਸ ਦੇਈਏ ਕਿ ਆਇਓਵਾ ਦੇ ਇਕ ਸਕੂਲ ਵਿਚ 17 ਸਾਲਾ ਨੌਜਵਾਨ ਨੇ ਗੋਲੀਬਾਰੀ ਕਰ ਦਿੱਤੀ ਸੀ। ਇਸ ਗੋਲੀਬਾਰੀ ਵਿਚ ਛੇਵੀਂ ਜਮਾਤ ਦੇ ਵਿਦਿਆਰਥੀ ਦੀ ਮੌਤ ਹੋ ਗਈ ਸੀ ਅਤੇ ਹੋਰ ਪੰਜ ਵਿਦਿਆਰਥੀ ਜ਼ਖ਼ਮੀ ਹੋ ਗਏ ਸਨ।
ਅਟਾਰਨੀ ਜਨਰਲ ਮੈਰਿਕ ਗਾਰਲੈਂਡ ਨੇ ਦੱਸਿਆ ਕਿ ਨਵੇਂ ਕਾਨੂੰਨ ਅਨੁਸਾਰ, ਕੈਲੀਫੋਰਨੀਆ ਇਕ ਗੰਨ ਦੇ ਮਾਲਕ ਹੁਣ ਮਨੋਰੰਜਨ ਪਾਰਕਾਂ, ਅਜਾਇਬ ਘਰਾਂ, ਚਰਚਾਂ, ਬੈਂਕਾਂ, ਜਨਤਕ ਪਾਰਕਾਂ ਜਾਂ ਹੋਰ ਥਾਵਾਂ ‘ਤੇ ਹਥਿਆਰ ਲੈ ਕੇ ਨਹੀਂ ਜਾ ਸਕਣਗੇ, ਭਾਵੇਂ ਉਨ੍ਹਾਂ ਕੋਲ ਗੁਪਤ ਕੈਰੀ ਲਾਇਸੰਸ ਕਿਉਂ ਨਾ ਹੋਵੇ। ਇਹ ਪਾਬੰਦੀਆਂ ਰਾਜ ਦੇ ਕਾਨੂੰਨ ਦਾ ਹਿੱਸਾ ਹਨ, ਜੋ ਇਸ ਹਫ਼ਤੇ ਲਾਗੂ ਹੋਈਆਂ ਹਨ ਅਤੇ ਅਦਾਲਤਾਂ ਵਿਚ ਪਹਿਲਾਂ ਤੋਂ ਹੀ ਜਾਂਚ ਦਾ ਸਾਹਮਣਾ ਕਰ ਰਹੇ ਲੋਕਾਂ ‘ਤੇ ਵੀ ਲਾਗੂ ਹੁੰਦੀਆਂ ਹਨ। ਰਾਸ਼ਟਰਪਤੀ ਜੋਅ ਬਾਇਡਨ ਨੇ ਇਸ ਦੀ ਪ੍ਰਸ਼ੰਸਾ ਕੀਤੀ ਹੈ ਅਤੇ ਇਸਨੂੰ ਇਕ ਮਹੱਤਵਪੂਰਨ ਮੀਲ ਪੱਥਰ ਦੱਸਿਆ, ਜੋ ਲੋਕਾਂ ਦੀਆਂ ਜਾਨਾਂ ਬਚਾ ਰਿਹਾ ਹੈ। ਜੂਨ 2022 ਵਿਚ ਪਾਸ ਬੰਦੂਕ ਕਾਨੂੰਨ ਨੂੰ ਦਹਾਕਿਆਂ ਵਿਚ ਸਭ ਤੋਂ ਵਿਆਪਕ ਕਾਨੂੰਨ ਦੱਸਿਆ ਗਿਆ ਸੀ, ਜਿਸ ਵਿਚ 21 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਵੱਲੋਂ ਕਿਸੇ ਵੀ ਬੰਦੂਕ ਦੀ ਖ਼ਰੀਦ ਲਈ ਵਾਧੂ ਜਾਂਚ ਕੀਤੇ ਜਾਣ ਦੀ ਲੋੜ ਹੁੰਦੀ ਹੈ।